ਚੀਨ ਵਿਚ ਰਿਕਾਰਡ ਇੱਕ ਦਿਨ ਵਿਚ ਕੋਰੋਨਾ ਦੇ 31 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ

ਬੀਜਿੰਗ, 24 ਨਵੰਬਰ, ਹ.ਬ. : ਚੀਨ ਵਿਚ ਇੱਕ ਵਾਰ ਮੁੜ ਤੋਂ ਕੋਰੋਨਾ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬੁਧਵਾਰ ਨੂੰ ਕੋਵਿਡ ਕੇਸ 31 ਹਜ਼ਾਰ 454 ਦੇ ਰਿਕਾਰਡ ਪੱਧਰ ’ਤੇ ਪਹੁੰਚ ਗਏ। ਇਹ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਦਾ ਉਚ ਪੱਧਰ ਹੈ। ਇਸ ਵਿਚਾਲੇ ਐਪਲ ਪਲਾਂਟ ਵਿਚ ਵਰਕਰਾਂ ਅਤੇ ਸੁਰੱਖਿਆ ਕਰਮੀਆਂ ਦੇ ਵਿਚ ਝੜਪ ਤੋਂ ਬਾਅਦ ਜੇਂਗਝੂ ਵਿਚ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਚੀਨ ਦੇ ਕੌਮੀ ਸਿਹਤ ਬਿਓਰੋ ਦੇ ਅੰਕੜਿਆਂ ਨੇ ਹੈਰਾਨ ਕਰ ਦਿੱਤਾ। ਇੱਕ ਦਿਨ ਵਿਚ ਇੰਨੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੀਨ ਸਰਕਾਰ ਲੌਕਡਾਊਨ, ਯਾਤਰਾ ਪਾਬੰਦੀਆਂ ਤੋਂ ਇਲਾਵਾ ਪ੍ਰੀਖਣ ਅਤੇ ਟੀਕਾਕਰਣ ਨੂੰ ਵੀ ਤੇਜ਼ ਕਰ ਰਹੀ ਹੈ ਤਾਕਿ ਕੋਰੋਨਾ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਰਾਜਧਾਨੀ ਬੀਜਿੰਗ ਵਿਚ ਕੋਰੋਨਾ ਲੌਕਡਾਊਨ ਦੇ ਤਹਿਤ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਪਾਰਕ, ਦਫ਼ਤਰਾਂ ਅਤੇ ਸ਼ਾਪਿੰਗ ਮੌਲ ਨੁੂੰ ਬੰਦ ਕਰ ਦਿੱਤਾ ਗਿਆ ਹੈ। ਬੀਜਿੰਗ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਚਾਓਯਾਂਗ ਜ਼ਿਲ੍ਹੇ ਵਿਚ ਕਰੀਬ ਪੂਰਣ ਲੌਕਡਾਊਨ ਲਗਾਇਆ ਗਿਆ ਹੈ। ਸਿਹਤ ਅਧਿਕਾਰੀਆਂ ਨੇ ਚਾਓਯਾਂਗ ਜ਼ਿਲ੍ਹੇ ਦੇ ਲਗਭਗ 35 ਲੱਖ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਜਧਾਨੀ ਬੀਜਿੰਗ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਖੇਤਰ ਬਣ ਗਿਆ ਹੈ। ਇਸ ਲਈ ਜ਼ਿਆਦਾਤਰ ਸਮਾਂ ਘਰ ’ਤੇ ਹੀ ਰਹਿਣ।

Video Ad
Video Ad