ਜਲੰਧਰ, 30 ਮਈ, ਹ.ਬ. : ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਪਟੇਲ ਚੌਕ ਨੇੜੇ ਚੋਰੀ ਦੀ ਕਾਰ ਵਿੱਚ ਆਉਂਦੇ ਤਿੰਨ ਫਰਜ਼ੀ ਟਰੈਵਲ ਏਜੰਟਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 6 ਪਾਸਪੋਰਟ, 6 ਜਾਅਲੀ ਵੀਜੇ ਦੀਆਂ ਫੋਟੋ ਕਾਪੀਆਂ, 3 ਕਾਰਾਂ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਕਾਲੀਆ ਕਾਲੋਨੀ ਫੇਜ਼-2 ਦੇ ਕਮਲਜੀਤ ਸਿੰਘ ਉਰਫ਼ ਪ੍ਰਿੰਸ, ਲਵਪ੍ਰੀਤ ਸਿੰਘ ਲਵ ਪਿੰਡ ਗੁਣੀਆ ਜ਼ਿਲ੍ਹਾ ਗੁਰਦਾਸਪੁਰ ਅਤੇ ਬਲਜਿੰਦਰ ਸਿੰਘ ਬੁੱਟਰ ਵਾਸੀ ਪਿੰਡ ਅਗਲੋ ਕੋਠੀ, ਤਰਨ। ਤਰਨ। ਤੋਂ ਪੁੱਛਗਿੱਛ ਇਸ ਗਰੋਹ ਨੂੰ 7 ਮੁਲਜ਼ਮ ਮਿਲ ਕੇ ਚਲਾ ਰਹੇ ਸਨ। 4 ਦੀ ਭਾਲ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਇਨ੍ਹਾਂ ਦੇ ਨਾਮ ਗਗਨਦੀਪ ਸਿੰਘ ਵਾਸੀ ਨਿੱਵਾਰ ਪਿੰਡ (ਅੰਮ੍ਰਿਤਸਰ), ਅਵਤਾਰ ਸਿੰਘ ਉਰਫ ਸੰਨੀ ਵਾਸੀ ਸ਼ਹੀਦ ਊਧਮ ਸਿੰਘ ਨਗਰ (ਅੰਮ੍ਰਿਤਸਰ), ਕਰਮਜੀਤ ਸਿੰਘ ਉਰਫ ਬੱਲੀ ਵਾਸੀ ਗੁਰੂ ਤੇਗ ਬਹਾਦਰ ਨਗਰ ਅਤੇ ਸੈਮਨ ਵਾਸੀ ਬਟਾਲਾ ਹਨ। ਥਾਣਾ ਡਿਵੀਜ਼ਨ ਨੰਬਰ-2 ਵਿੱਚ ਆਈਪੀਸੀ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ।