ਚੰਡੀਗੜ੍ਹ ਦੇ ਕਿਆਨ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰਨ ਦੇ ਖ਼ਿਲਾਫ਼ ਸ਼ੁਰੂ ਹੋਈ ਆਨਲਾਈਨ ਪਟੀਸ਼ਨ

40 ਹਜ਼ਾਰ ਤੋਂ ਜ਼ਿਆਦਾ ਲੋਕ ਕਰ ਚੁੱਕੇ ਹਨ ਹਸਤਾਖਰ
ਚੰਡੀਗੜ੍ਹ, 29 ਮਾਰਚ, ਹ.ਬ. : ਮੈਂ ਇਹ ਨਹੀਂ ਚਾਹੁੰਦਾ ਕਿ ਮੇਰਾ ਬੇਟਾ ਵੱਡਾ ਹੋ ਕੇ ਮੈਨੂੰ ਸਵਾਲ ਕਰਕੇ ਪੁੱਛੇ ਕਿ ਮੈਂ ਪੈਦਾ ਤਾਂ ਆਸਟੇ੍ਰਲੀਆ ਵਿਚ ਹੋਇਆ ਸੀ ਤੇ ਉਥੇ ਰਹਿ ਕਿਉਂ ਨਹੀਂ ਸਕਦਾ? ਮੈਂ ਅਪਣੇ ਬੇਟੇ ਦੇ ਇਲਾਜ ਦੇ ਲਈ ਜਿੰਨਾ ਵੀ ਹੋਵੇ, ਖ਼ਰਚ ਕਰ ਸਕਦਾ ਹਾਂ ਲੇਕਿਨ ਮੇਰੀ ਲੜਾਈ ਬੇਟੇ ਦੇ ਹੱਕ ਦੀ ਹੈ ਜੋ ਉਸ ਨੂੰ ਮਿਲਣਾ ਚਾਹੀਦਾ। ਆਸਟੇ੍ਰਲੀਆ ਸਰਕਾਰ ਨੇ ਸਾਡੀ ਪੂਰੀ ਫੈਮਿਲੀ ਨੂੰ ਸਿਰਫ ਇਸ ਲਈ ਡਿਪੋਰਟ ਕਰਨ ਦੇ ਲਈ ਕਹਿ ਦਿੱਤਾ ਕਿਉਂਕਿ ਮੇਰਾ ਬੇਟਾ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ।
ਸਰਕਾਰ ਦੇ ਫ਼ੈਸਲੇ ਦੇ ਖ਼ਿਲਾਫ਼ ਮੈਂ ਆਸਟੇ੍ਰਲੀਆ ਵਿਚ ਐਡਮÎਨਿਸਟ੍ਰੇਟਿਵ ਟ੍ਰਿਬਿਊਨਲ ਵਿਚ ਅਪੀਲ ਫਾਈਲ ਕਰ ਦਿੱਤੀ ਹੈ। ਦਰਅਸਲ, ਜੇਕਰ ਕਿਆਨ ਨੂੰ ਪੀਆਰ ਮਿਲ ਜਾਂਦੀ ਹੈ ਤਾਂ ਆਸਟੇ੍ਰਲੀਆ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਵੇਗੀ ਅਤੇ ਉਸ ਨੂੰ ਕਿਆਨ ਦੇ ਇਲਾਜ ਦਾ ਸਾਰਾ ਖ਼ਰਚਾ ਕਰਨਾ ਹੋਵੇਗਾ।
ਕਿਆਨ ਦਾ ਇਲਾਜ, ਸਪੈਸ਼ਲ ਸਕੂਲ ਅਤੇ ਹੋਰ ਸਾਰੇ ਖ਼ਰਚੇ ਮਿਲਾ ਕੇ ਅਗਲੇ ਦਸ ਸਾਲ ਵਿਚ 1.2 ਮਿਲੀਅਨ ਆਸਟੇ੍ਰਲੀਆ ਡਾਲਰ ਯਾਨੀ ਇੰਡੀਅਨ ਕਰੰਸੀ ਵਿਚ ਲਗਭਗ 6 ਕਰੋੜ ਦਾ ਖ਼ਰਚਾ ਹੋਵੇਗਾ। ਇਹ ਖ਼ਰਚਾ ਸਰਕਾਰ ਚੁੱਕਣਾ ਨਹੀਂ ਚਾਹੁੰਦੀ ਹੈ। ਇਸ ਲਈ ਸਾਡੇ ਪਰਵਾਰ ਨੂੰ ਡਿਪੋਰਟ ਕੀਤਾ ਜਾ ਰਿਹਾ। ਅਜੇ ਤੱਕ ਅਪਣੇ ਬੇਟੇ ਦਾ ਖ਼ਰਚਾ ਮੈਂ ਖੁਦ ਹੀ ਚੁੱਕ ਰਿਹਾ। ਪਿਛਲੇ ਛੇ ਸਾਲ ਤੋਂ ਪੀਆਰ ਦੇ ਲਈ ਧੱਕੇ ਖਾ ਰਿਹਾ ਹਾਂ ਅਤੇ ਲਗਭਗ 40 ਹਜ਼ਾਰ ਡਾਲਰ ਖ਼ਰਚ ਵੀ ਕਰ ਚੁੱਕਾ ਹਾਂ।
ਚੰਡੀਗੜ੍ਹ ਦੇ ਸੈਕਟਰ 28 ਦੇ ਵਰੁਣ ਕਤਿਆਲ ਪਿਛਲੇ 12 ਸਾਲ ਤੋਂ ਆਸਟੇ੍ਰਲੀਆ ਵਿਚ ਰਹਿ ਰਹੇ ਹਨ। ਉਹ ਉਥੇ ਸ਼ੈਫ ਹਨ। ਵਰੁਣ ਦੇ ਬੇਟੇ ਕਿਆਨ ਨੂੰ ਇਨਸਾਫ ਦਿਵਾਉਣ ਦੇ ਲਈ ਸੋਸ਼ਲ ਮੀਡੀਆ ਵਿਚ ਜਸਟਿਸ ਫਾਰ ਕਿਆਨ ਨਾਂ ਤੋਂ ਆਨਲਾਈਨ ਪਟੀਸ਼ਨ ਸੁਰੂ ਕੀਤੀ ਗਈ ਹੈ ਜਿਸ ਨੂੰ ਚੰਡੀਗੜ੍ਹ ਹੀ ਨਹੀਂ ਬਲਕਿ ਪੂਰੀ ਦੁਨੀਆ ਤੋਂ ਸਮਰਥਨ ਮਿਲ ਰਿਹਾ ਹੈ।
ਦੋ ਦਿਨ ਵਿਚ ਹੀ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪਟੀਸ਼ਨ ’ਤੇ ਹਸਤਾਖਰ ਕਰ ਦਿੱਤੇ ਹਨ। ਪਟੀਸ਼ਨ ਨੂੰ ਪੂਰੀ ਦੁਨੀਆ ਵਿਚ ਸੋਸ਼ਲ ਮੀਡੀਆ ’ਤੇ ਸਰਕੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਸਟੇ੍ਰਲੀਆ ਸਣੇ ਕਈ ਦੇਸ਼ਾਂ ਤੋਂ ਵੀ ਵਰੁਣ ਅਤੇ ਉਨ੍ਹਾਂ ਦੇ ਬੇਟੇ ਕਿਆਨ ਦੇ ਹੱਕ ਦੇ ਲਈ ਲੋਕ ਆਵਾਜ਼ ਚੁੱਕ ਰਹੇ ਹਨ।
ਵਰੁਣ ਕਤਿਆਲ 12 ਸਾਲ ਪਹਿਲਾਂ ਚੰਡੀਗੜ੍ਹ ਤੋਂ ਸਟੂਡੈਂਟ ਵੀਜ਼ੇ ’ਤੇ ਆਸਟੇ੍ਰਲੀਆ ਗਏ ਸੀ। 2012 ਵਿਚ ਚੰਡੀਗੜ੍ਹ ਦੀ ਹੀ ਲੜਕੀ ਨਾਲ ਵਿਆਹ ਕੀਤਾ ਅਤੇ 2015 ਵਿਚ ਕਿਆਨ ਦਾ ਜਨਮ ਹੋਇਆ। ਕਿਆਨ ਨੂੰ ਜਨਮ ਤੋਂ ਹੀ ਸੈਰੇਬ੍ਰਲ ਪਾਲਸੀ ਬਿਮਾਰੀ ਹੈ। ਇਹ ਇੱਕ ਤਰ੍ਹਾਂ ਦਾ ਨਿਊਰੋਲੋਜਿਕਲ ਡਿਸਆਰਡਰ ਹੈ ਜੋ ਬੱਚਿਆਂ ਦੀ ਸਰੀਰਿਕ ਗੀਤ, ਚਲਣ ਫਿਰਨ ਦੀ ਸਮਰਥਾ ਨੂੰ ਪ੍ਰਭਾਵਤ ਕਰਦਾ ਹੈ। ਇਸ ਕਰਕੇ ਇਮੀਗਰੇੇਸ਼ਨ ਵਿਭਾਗ ਨੇ ਫਰਵਰੀ 2021 ਵਿਚ ਵਰੁਣ ਦੇ ਪਰਵਾਰ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਹੈ।

Video Ad
Video Ad