ਚੰਡੀਗੜ੍ਹ : ਪਟਿਆਲਾ ਦੇ ਮੇਅਰ ਸਣੇ ਕਈ ਕੌਂਸਲਰ ਭਾਜਪਾ ਵਿਚ ਸ਼ਾਮਲ

ਚੰਡੀਗੜ੍ਹ, 1 ਅਕਤੂਬਰ, ਹ.ਬ. : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਪਟਿਆਲਾ ਦੇ ਮੌਜੂਦਾ ਮੇਅਰ ਸੰਜੀਵ ਸ਼ਰਮਾ, ਡਿਪਟੀ ਮੇਅਰ ਅਤੇ ਕਈ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਵੀ ਭਾਜਪਾ ਵਿੱਚ ਸ਼ਾਮਲ ਹੋਏ। ਭਾਜਪਾ ਵਿੱਚ ਸ਼ਾਮਲ ਆਗੂਆਂ ਦਾ ਸਵਾਗਤ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦੀ ਸਿਰੋਪਾਓ ਪਾ ਕੇ ਕੀਤਾ। ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਟਿਆਲਾ ਦੇ ਮੇਅਰ ਅਤੇ ਡਿਪਟੀ ਮੇਅਰ ਤੋਂ ਇਲਾਵਾ ਪਟਿਆਲਾ ਦੇ ਕਈ ਕੌਂਸਲਰ, ਪੀਐਲਸੀ ਦੇ ਮੀਤ ਪ੍ਰਧਾਨ ਅਤੇ ਪਨਬਸ ਸਾਬਕਾ ਐਮਡੀ ਸੁਰਿੰਦਰ ਘੁੰਮਣ, ਪ੍ਰੋ. ਭੁਪਿੰਦਰ, ਲੁਧਿਆਣਾ ਸ਼ਹਿਰੀ ਪ੍ਰਧਾਨ ਜਗਮੋਹਨ, ਪਟਿਆਲਾ ਹੈੱਡ ਏ ਕੇ ਮਲਹੋਤਰਾ, ਗੁਲਸ਼ਨ ਪਾਸੀ, ਅੰਮ੍ਰਿਤਸਰ ਦੇ ਰਾਜੀਵ ਭਗਤ, ਅਮਰਿੰਦਰ ਢੀਂਡਸਾ, ਰਵਿੰਦਰ ਸ਼ੇਰਗਿੱਲ, ਸੁਰਿੰਦਰ ਸੀਰਾ, ਪੀਐਚਡੀ ਲੀਗਲ ਸੈੱਲ ਦੇ ਚੇਅਰਮੈਨ ਐਡਵੋਕੇਟ ਸੰਦੀਪ, ਐਨ ਕੇ ਸ਼ਰਮਾ, ਰੋਪੜ ਦੇ ਪ੍ਰਧਾਨ ਜਰਨੈਲ ਸਿੰਘ ਹਾਜ਼ਰ ਸਨ।

Video Ad
Video Ad