Home ਪੰਜਾਬ ਚੰਡੀਗੜ ’ਚ ਕੈਦੀ ਤੋਂ ਰਿਸ਼ਵਤ ਮੰਗਣ ਵਾਲੇ ਜੇਲ੍ਹ ਵਾਰਡਨ ਨੂੰ ਹੋਈ 4 ਸਾਲ ਕੈਦ

ਚੰਡੀਗੜ ’ਚ ਕੈਦੀ ਤੋਂ ਰਿਸ਼ਵਤ ਮੰਗਣ ਵਾਲੇ ਜੇਲ੍ਹ ਵਾਰਡਨ ਨੂੰ ਹੋਈ 4 ਸਾਲ ਕੈਦ

0
ਚੰਡੀਗੜ ’ਚ ਕੈਦੀ ਤੋਂ ਰਿਸ਼ਵਤ ਮੰਗਣ ਵਾਲੇ ਜੇਲ੍ਹ ਵਾਰਡਨ ਨੂੰ ਹੋਈ 4 ਸਾਲ ਕੈਦ

ਚੰਡੀਗੜ੍ਹ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਚੰਡੀਗੜ੍ਹ ਵਿੱਚ ਕੈਦੀ ਤੋਂ 5 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਬੁੜੈਲ ਜੇਲ੍ਹ ਦੇ ਵਾਰਡਨ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 4 ਸਾਲ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਸਰਵਨ ਕੁਮਾਰ ਨਾਂ ਦੇ ਇਸ ਵਾਰਡਨ ਨੇ ਕੈਦੀ ਸੰਦੀਪ ਦੀ ਡਿਊਟੀ ਬਦਲਣ ਦੀ ਇਵਜ ’ਚ ਉਸ ਕੋਲੋਂ 5 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ। ਸੰਦੀਪ ਦੇ ਨਾਲ ਜੇਲ੍ਹ ਵਿੱਚ ਰਹਿ ਰਹੇ ਪ੍ਰੇਮ ਸਿੰਘ ਦੇ ਭਰਾ ਪ੍ਰਤਾਪ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ।
ਅਗਵਾ ਕੇਸ ਵਿੱਚ ਸਾਲ 2008 ਵਿੱਚ ਸੰਦੀਪ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਸੰਦੀਪ ਦੀ ਡਿਊਟੀ ਬਦਲਣ ਦੇ ਬਦਲੇ ਜੇਲ੍ਹ ਵਾਰਡਨ ਸਰਵਨ ਨੇ ਉਸ ਕੋਲੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਸੰਦੀਪ ਦੇ ਨਾਲ ਜੇਲ੍ਹ ਵਿੱਚ ਬੰਦ ਪ੍ਰੇਮ ਸਿੰਘ ਦੇ ਭਰਾ ਪ੍ਰਤਾਪ ਸਿੰਘ ਨੂੰ ਆਪਣੇ ਭਰਾ ਰਾਹੀਂ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਨੇ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਕਰ ਦਿੱਤੀ। ਸੀਬੀਆਈ ਨੇ ਸਰਵਨ ਨੂੰ ਫੜਨ ਲਈ ਜਾਲ ਵਿਛਾਇਆ। ਜੇਲ੍ਹ ਵਿੱਚ ਸੰਦੀਪ ਨੇ ਵਾਰਡਨ ਸਰਵਨ ਨੂੰ ਰਿਸ਼ਵਤ ਦੇ ਪੈਸੇ ਲੈਣ ਲਈ ਪ੍ਰਤਾਪ ਦਾ ਮੋਬਾਇਲ ਨੰਬਰ ਦੇ ਦਿੱਤਾ। ਸਰਵਨ ਨੇ ਪ੍ਰਤਾਪ ਨੂੰ ਕਾਲ ਕੀਤੀ ਅਤੇ ਇੱਕ ਥਾਂ ਆਉਣ ਲਈ ਕਿਹਾ। ਜਿਵੇਂ ਹੀ ਸਰਵਨ ਉੱਥੇ ਪਹੁੰਚਿਆ ਅਤੇ ਉਸ ਨੇ ਰਿਸ਼ਵਤ ਦੀ ਰਕਮ ਲਈ ਤਾਂ ਉੱਥੇ ਪਹਿਲਾਂ ਹੀ ਟਰੈਪ ਲਾ ਕੇ ਬੈਠੀ ਸੀਬੀਆਈ ਦੀ ਟੀਮ ਨੇ ਉਸ ਨੂੰ ਦਬੋਚ ਲਿਆ।