ਚੰਬਾ ਵਿਚ ਦੋ ਬੱਚਿਆਂ ਸਣੇ ਚਾਰ ਲੋਕਾਂ ਦੀ ਅੱਗ ’ਚ ਝੁਲਸਣ ਕਾਰਨ ਮੌਤ

ਚੰਬਾ, 29 ਮਾਰਚ, ਹ.ਬ. : ਹਿਮਾਚਲ ਦੇ ਜ਼ਿਲ੍ਹਾ ਚੰਬਾ ਦੇ ਚੁਰਾਹ ਉਪ ਮੰਡਲ ਦੇ ਸੁਈਲਾ ਪਿੰਡ ਵਿਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਝੁਲਸ ਕੇ ਮੌਤ ਹੋ ਗਈ , ਇਨ੍ਹਾਂ ਵਿਚ ਦੋ ਬੱਚੇ ਅਤੇ ਪਤੀ-ਪਤਨੀ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ 9 ਪਸ਼ੂ ਵੀ ਅੱਗ ਵਿਚ ਝੁਲਸਣ ਕਾਰਨ ਮਰ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ ਹੈ। ਰਾਤ ਕਰੀਬ 11 ਵਜੇ ਇਹ ਅਗਨੀ ਕਾਂਡ ਵਾਪਰਿਆ। ਇਸ ਦੌਰਾਨ ਖੇਤਰ ਵਿਚ ਬਾਰਸ਼ ਹੋ ਰਹੀ ਸੀ। ਜਦ ਤੱਕ ਆਸ ਪਾਸ ਦੇ ਲੋਕਾਂ ਨੂੰ ਅੱਗ ਦੀ ਭਿਣਕ ਲੱਗੀ ਤਦ ਬਹੁਤ ਦੇਰ ਹੋ ਚੁੱਕੀ ਸੀ। ਚਾਰੇ ਲੋਕਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਰਾਤ ਨੂੰ ਹੀ ਪੰਚਾਇਤ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੌਕੇ ’ਤੇ ਪਹੁੰਚ ਗਏ। ਮੌਕੇ ’ਤੇ ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਰੀ ਪੁੱਜ ਗਏ।
ਇਸ ਹਾਦਸੇ ਵਿਚ 30 ਸਾਲਾ ਦੇਸਰਾਜ, 25 ਸਾਲਾ ਡੋਲਮਾ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ । ਬੱਚਿਆਂ ਦੀ ਉਮਰ ਤਿੰਨ ਤੋਂ ਪੰਜ ਸਾਲ ਦੇ ਵਿਚ ਹੈ।
ਤਹਿਸੀਲਦਾਰ ਚੁਰਾਹ ਪ੍ਰਕਾਸ਼ ਚੰਦ ਅਤੇ ਥਾਣਾ ਇੰਚਾਰਜ ਤੀਸਾ ਸੁਰਿੰਦਰ ਕੁਮਾਰ ਮੌਕੇ ’ਤੇ ਪਹੁੰਚ ਗਏ। ਦੋਵੇਂ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਛਾਣਬੀਣ ਕਰ ਰਹੇ ਹਨ। Îਇੱਥੇ ਜ਼ਿਆਦਾਤਰ ਮਕਾਨ ਲੱਕੜ ਦੇ ਬਣੇ ਹੋਏ ਹਨ। ਇਸ ਕਾਰਨ ਥੋੜ੍ਹੀ ਚਿੰਗਾਰੀ ਵੀ ਬਹੁਤ ਵੱਡਾ ਨੁਕਸਾਨ ਕਰ ਦਿੰਦੀ ਹੈ।

Video Ad
Video Ad