ਅੰਮ੍ਰਿਤਸਰ, 4 ਅਪ੍ਰੈਲ, ਹ.ਬ. : ਅੰਮ੍ਰਿਤਸਰ ਵਿਚ ਧੋਖਾਧੜੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਛੇ ਸਾਲ ਪਹਿਲਾਂ ਮਰ ਚੁੱਕੇ ਇੱਕ ਵਿਅਕਤੀ ਦੇ ਨਾਂ ’ਤੇ ਬਾਈਕ ਦਾ ਰਜਿਸਟਰੇਸ਼ਨ ਜਾਰੀ ਹੋ ਗਿਆ। ਇਸ ਗੱਲ ਦਾ ਪਤਾ ਤਦ ਚਲਿਆ ਜਦ ਉਸ ਦੇ ਘਰ ਰਜਿਸਟਰਸ਼ਨ ਕਾਪੀ ਪਹੁੰਚ ਗਈ। ਘਰ ਵਾਲਿਆਂ ਵਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਯੁਵਰਾਜ ਨੇ ਦੱਸਿਆ ਕਿ ਉਸ ਦੇ ਪਿਤਾ ਰਾਜਦੀਪ ਦੀ ਛੇ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਕਿਸੇ ਨੇ ਉਸ ਦੇ ਪਿਤਾ ਦੇ ਨਾਂ ’ਤੇ ਬਾਈਕ ਖਰੀਦ ਲਈ। ਇਸ ਗੱਲ ਦਾ ਤਦ ਪਤਾ ਚਲਿਆ ਜਦ ਬੀਤੇ ਦਿਨ ਬਾਈਕ ਦੀ ਰਜਿਸਟਰੇਸ਼ਨ ਕਾਪੀ ਉਨ੍ਹਾਂ ਦੇ ਘਰ ਆਈ। ਯੁਵਰਾਜ ਦਾ ਕਹਿਣਾ ਹੈ ਕਿ ਦਸਤਾਵੇਜ਼ ਇਸ ਤਰ੍ਹਾਂ ਘਰ ਨਹੀਂ ਆਉਂਦਾ ਤਾਂ ਕੋਈ ਵੀ ਅਰਾਮ ਨਾਲ ਇਸ ਬਾਈਕ ਦਾ ਇਸਤੇਮਾਲ ਕਰ ਸਕਦਾ ਸੀ।

