ਛੱਤੀਸਗੜ੍ਹ : ਜਸ਼ਪੁਰ ਵਿਚ ਬਸ ਪਲਟਣ ਕਾਰਨ 3 ਮੌਤਾਂ, 6 ਜ਼ਖ਼ਮੀ

ਜਸ਼ਪੁਰ, 22 ਸਤੰਬਰ, ਹ.ਬ. : ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਬਸ ਦੇ ਪਲਟ ਜਾਣ ਕਾਰਨ 3 ਯਾਤਰੀਆਂ ਦੀ ਮੌਤ ਹੋ ਗਈ ਅਤੇ ਛੇ ਲੋਕ ਜ਼ਖਮੀ ਹੋ ਗਏ। ਐਸਡੀਓਪੀ ਪੱਥਲਗੱਡੀ ਮਯੰਕ ਤਿਵਾੜੀ ਨੇ ਕਿਹਾ ਕਿ ਪੱਥਲਪਿੰਡ ਤੋਂ ਅੰਬਿਕਾਪੁਰ ਜਾ ਰਹੀ ਬਸ ਗਲਤ ਸਾਈਡ ਤੋਂ ਆ ਰਹੀ ਬਾਈਕ ਨੂੰ ਬਚਾਉਣ ਦੇ ਚੱਕਰ ਵਿਚ ਪਲਟ ਗਈ। ਬਸ ਯਾਤਰੀ ਦੇ ਨਾਲ ਬਾਈਕ ਸਵਾਰ ਦੋ ਦੀ ਮੌਤ ਹੋ ਗਈ ਹੈ ਅਤੇ ਛੇ ਜ਼ਖਮੀ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਬੁਧਵਾਰ ਸ਼ਾਮ ਕਰੀਬ ਚਾਰ ਵਜੇ ਹੋਇਆ ਜਦ ਪੱਥਲਪਿੰਡ ਤੋਂ ਅੰਬਿਕਾਪੁਰ ਜਾ ਰਹੀ ਨਿੱਜੀ ਬਸ ਬੇਕਾਬੂ ਹੋ ਗਈ ਅਤੇ ਗੋਂਡੀ ਪਿੰਡ ਵਿਚ ਪਲਟ ਗਈ ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੀ ਪਛਾਣ ਬਲਰਾਮ ਲਕੜਾ, ਅਨੰਦ ਨਾਗਵੰਸ਼ੀ ਅਤੇ ਦੇਵਾਨੰਦ ਦੇ ਰੂਪ ਵਿਚ ਹੋਈ ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੋ ਮਹਿਲਾਵਾਂ ਸਣੇ 6 ਹੋਰ ਜ਼ਖਮੀ ਹੋ ਗਏ।

Video Ad
Video Ad