ਛੱਤੀਸਗੜ੍ਹ ਦੇ ਬੀਜਾਪੁਰ ’ਚ ਹੋਏ ਮੁਕਾਬਲੇ ’ਚ 22 ਜਵਾਨ ਹੋਏ ਸ਼ਹੀਦ, 15 ਨਕਸਲੀ ਵੀ ਢੇਰ

ਬੀਜਾਪੁਰ , 4 ਅਪ੍ਰੈਲ, ਹ.ਬ :  ਨਕਸਲ ਪ੍ਰਭਾਵਿਤ ਤਰਸੇਮ ਥਾਣਾ ਖੇਤਰ ਦੇ ਜੋਨਾਗੁੜਾ ਦੇ ਜੰਗਲ ’ਚ ਸ਼ਨਿੱਚਰਵਾਰ ਦੁਪਹਿਰ ਨੂੰ ਪੁਲਿਸ ਤੇ ਨਕਸਲੀਆਂ ਵਿਚ ਹੋਏ ਮੁਕਾਬਲੇ ’ਚ ਕੁੱਲ 22 ਜਵਾਨਾਂ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ ਹੈ। ਜਦ ਕਿ ਇਸ ਦੌਰਾਨ 15 ਨਕਸਲੀ ਵੀ ਢੇਰ ਹੋਏ ਹਨ। 11 ਜਵਾਨਾਂ ਦੀਆਂ ਲਾਸ਼ਾਂ ਪਿੰਡ ਦੇ ਕੋਲ ਹੈ ਤੇ ਬਾਕੀ ਲਾਸ਼ਾਂ ਦੇ ਜੰਗਲ ’ਚ ਹੋਣ ਦੀ ਖ਼ਬਰ ਹੈ। ਹਾਲਾਂਕਿ ਸ਼ਨਿੱਚਰਵਾਰ ਨੂੰ ਮੁਕਾਬਲੇ ਤੋਂ ਬਾਅਦ ਪੰਜ ਜਵਾਨਾਂ ਦੇ ਸ਼ਹੀਦ ਹੋਣ ਦੀ ਹੀ ਪੁਸ਼ਟੀ ਕੀਤੀ ਗਈ ਸੀ। ਮੁਕਾਬਲੇ ਤੋਂ ਬਾਅਦ 15 ਤੋਂ ਜ਼ਿਆਦਾ ਜਵਾਨ ਲਾਪਤਾ ਦੱਸੇ ਜਾ ਰਹੇ ਸੀ। ਹੁਣ ਤਕ 30 ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

Video Ad
Video Ad