ਜਗਰਾਉਂ ਵਿਚ ਐਨਆਰਆਈ ਨੇ ਸਰਪੰਚ ਨਾਲ ਮਿਲ ਕੇ ਨਰਸ ਨਾਲ ਕੀਤਾ ਰੇਪ

ਲੁਧਿਆਣਾ, 4 ਅਪ੍ਰੈਲ, ਹ.ਬ. : ਐਨਆਰਆਈ ਨੇ ਸਰਪੰਚ ਦੋਸਤ ਨਾਲ ਮਿਲ ਕੇ ਕੋਲਡ ਡਰਿੰਕ ਵਿਚ ਨਸ਼ੀਲੀ ਦਵਾਈ ਮਿਲਾ ਕੇ ਨਰਸ ਨਾਲ ਬਲਾਤਕਾਰ ਕੀਤਾ। ਭਾਸਕਰ ਦੀ ਰਿਪੋਰਟ ਅਨੁਸਾਰ ਐਨਆਰਆਈ ਨੇ ਪੀੜਤਾ ਨੂੰ ਕੈਨੇਡਾ ਲੈ ਜਾਣ ਦਾ ਵੀ ਝਾਂਸਾ ਦਿੱਤਾ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਜਦ ਉਹ ਸਵੇਰੇ ਹੋਸ਼ ਵਿਚ ਆਈ ਤਾਂ ਉਸ ਨੇ ਅਪਣੇ ਨਾਲ ਹੋਈ ਦਰਿੰਦਗੀ ਦੀ ਘਟਨਾ ਬਾਰੇ ਘਰ ਵਾਲਿਆਂ ਨੂੰ ਦੱਸਿਆ। ਇਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੇ ਬਿਆਨ ’ਤੇ ਐਨਆਰਆਈ ਮੁਖਤਿਆਰ ਸਿੰਘ ਅਤੇ ਉਸ ਦੇ ਦੋਸਤ ਸਰਪੰਚ ’ਤੇ ਪਰਚਾ ਦਰਜ ਕਰ ਲਿਆ। ਪੁਲਿਸ ਨੇ ਦੱਸਿਆ ਕਿ ਪੀੜਤਾ ਪਟਿਆਲਾ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਨਰਸਿੰਗ ਕੀਤੀ ਹੋਈ ਹੈ। ਉਹ ਕਰੀਬ 25 ਦਿਨ ਪਹਿਲਾਂ ਮੁਲਜ਼ਮਾਂ ਦੇ ਸੰਪਰਕ ਵਿਚ ਸਹੇਲੀ ਜ਼ਰੀਏ ਆਈ ਸੀ ਕਿਉਂਕਿ ਉਸ ਦੀ ਸਹੇਲੀ ਨੇ ਦੱਸਿਆ ਸੀ ਕਿ ਇੱਕ ਐਨਆਰਆਈ ਕੈਨੇਡਾ ਤੋਂ ਆਇਆ ਹੈ। ਉਸ ਨੂੰ ਜਗਰਾਉਂ ਵਿਚ ਇੱਕ ਕੋਠੀ ਵਿਚ ਬੁਲਾਇਆ ਜਦ ਉਹ ਪਹੁੰਚੀ ਤਾਂ ਉਥੇ ਐਨਆਰਆਈ ਵਿਅਕਤੀ ਦਾ ਦੋਸਤ ਸਰਪੰਚ ਸੀ। ਥੋੜ੍ਹੀ ਦੇਰ ਬਾਅਦ ਐਨਆਰਆਈ ਵੀ ਆ ਗਿਆ ਦੇਰ ਸ਼ਾਮ ਕੋਲਡ ਡਰਿੰਕ ਪੀਣ ਲਈ ਦਿੱਤਾ। ਇਸ ਨੂੰ ਪੀਣ ਤੋਂ ਬਾਅਦ ਬੇਹੋਸ਼ ਹੋ ਗਈ। ਪੀੜਤਾ ਨੇ ਪੁਲਿਸ ’ਤੇ ਦੋਸ਼ ਲਾਇਆ ਕਿ ਜਦ ਉਹ ਥਾਣੇ ਪਹੁੰਚੀ ਤਾਂ ਪੁਲਿਸ ਨੇ ਉਸ ਦੀ ਸੁਣਵਾਈ ਨਹੀਂ ਕੀਤੀ। ਫੇਰ ਉਸ ਨੇ ਯੂਨੀਵਰਸਲ ਹਿਊਮਨ ਰਾਈਟਸ ਆਗਰੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਸਕੱਤਰ ਕੋਮਲ ਸ਼ਰਮਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਜਗਰਾਉਂ ਆ ਕੇ ਉਸ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ।

Video Ad
Video Ad