ਜਗਰਾਉਂ ਵਿਚ ਚਾਰ ਕਿਲੋ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਸਣੇ 3 ਗ੍ਰਿਫਤਾਰ

ਜਗਰਾਉਂ, 16 ਮਾਰਚ, ਹ.ਬ. : ਜਗਰਾਉਂ ਦੇ ਜੋਧਾਂ ਸਥਿਤ ਖੰਡੂਰ ਪਿੰਡ ਦੇ ਨਜ਼ਦੀਕ ਪੁਲਿਸ ਨੇ ਚਾਰ ਕਿਲੋ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਦੇ ਨਾਲ ਔਰਤ ਸਣੇ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਵਿਚੋਂ ਇੱਕ ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਦੇ ਰੂਪ ਵਿਚ ਹੋਈ।
ਮੁਲਜ਼ਮਾਂ ਦੀ ਸੂਚਨਾ ’ਤੇ ਪੁਲਿਸ ਦੀਆਂ ਟੀਮਾਂ ਲੁਧਿਆਣਾ, ਜਗਰਾਉਂ ਅਤੇ ਹਰਿਆਣਾ ਵਿਚ ਰੇਡ ਕਰ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਵਿਚ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ। ਪਿੰਡ ਖੰਡੂਰ ਦੇ ਨਜ਼ਦੀਕ ਦੋ ਗੱਡੀਆਂ ਵਿਚ ਐਕਸੀਡੈਂਟ ਹੋ ਗਿਆ। ਜਿਸ ਵਿਚ ਇੱਕ ਬਾਈਕ ’ਤੇ ਮਹਿਲਾ ਅਤੇ ਪੁਰਸ਼ ਸਨ। ਜਿਨ੍ਹਾਂ ਦੇ ਕੋਲ ਬੈਗ ਸੀ। ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਜੁਟ ਗਈ ਅਤੇ ਹੰਗਾਮਾ ਸ਼ੁਰੂ ਹੋ ਗਿਆ। ਤਦ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦ ਪੁਲਿਸ ਪਹੁੰਚੀ ਤਾਂ ਮਹਿਲਾ ਬੈਗ ਲੈ ਕੇ ਨਿਕਲਣ ਲੱਗੀ। ਉਨ੍ਹਾਂ ਸ਼ੱਕ ਹੋਇਆ ਤਾਂ ਮਹਿਲਾ ਦੇ ਬੈਗ ਦੀ ਤਲਾਸ਼ੀ ਲਈ ਜਿਸ ਵਿਚ ਲੱਖਾਂ ਰੁਪਏ ਸੀ। ਪੁਲਿਸ ਨੇ ਦੋਵਾਂ ਨੂੰ ਦਬੋਚ ਲਿਆ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਤੀਜੇ ਨੂੰ ਫੜਿਆ ਅਤੇ ਉਸ ਕੋਲੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਜਾਂਚ ਵਿਚ ਪਤਾ ਚਲਿਆ ਕਿ ਤਿੰਨਾਂ ਵਿਚੋਂ ਇੱਕ ਮੁਲਜ਼ਮ ਹੱਤਿਆ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਸੀ। ਉਹ ਕਪੂਰਥਲਾ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਉਸ ਦਾ Çਲੰਕ ਜੇਲ੍ਹ ਵਿਚ ਹੀ ਨਸ਼ਾ ਤਸਕਰਾਂ ਨਾਲ ਬਣਿਆ ਅਤੇ ਉਥੋਂ ਉਸ ਨੂੰ ਸਪਲਾਈ ਚੇਨ ਦਾ ਪਤਾ ਚਲਿਆ। ਜਾਂਚ ਵਿਚ ਸਾਹਮਣੇ ਆਇਆ ਕਿ ਹੈਰੋਇਨ ਦੀ ਸਪਲਾਈ ਹਰਿਆਣਾ ਤੋਂ ਦਿੱਤੀ ਗਈ ਸੀ।

Video Ad
Video Ad