Home ਅਮਰੀਕਾ ਜਦੋਂ ਏਲੀਅੰਸ ਨੇ ਜਹਾਜ਼ ਨੂੰ 40 ਹਜ਼ਾਰ ਫੁੱਟ ਦੀ ਉਚਾਈ ’ਤੇ ਰੋਕਿਆ

ਜਦੋਂ ਏਲੀਅੰਸ ਨੇ ਜਹਾਜ਼ ਨੂੰ 40 ਹਜ਼ਾਰ ਫੁੱਟ ਦੀ ਉਚਾਈ ’ਤੇ ਰੋਕਿਆ

0
ਜਦੋਂ ਏਲੀਅੰਸ ਨੇ ਜਹਾਜ਼ ਨੂੰ 40 ਹਜ਼ਾਰ ਫੁੱਟ ਦੀ ਉਚਾਈ ’ਤੇ ਰੋਕਿਆ

15 ਦਿਨ ਵਿਚ ਦੂਜੇ ਵੱਡੇ ਅਧਿਕਾਰੀ ਦਾ ਖੁਲਾਸਾ
ਵਾਸ਼ਿੰਗਟਨ, 8 ਅਪ੍ਰੈਲ, ਹ.ਬ. : ਏਲੀਅੰਸ ਹਨ ਜਾਂ ਨਹੀਂ, ਇਸ ਨੂੰ ਲੈ ਕੇ ਦਹਾਕਿਆਂ ਤੋਂ ਚਰਚਾ ਹੁੰਦੀ ਆਈ ਹੈ, ਲੇਕਿਨ ਅਜੇ ਤੱਕ ਕੋਈ ਠੋਸ ਸੁਰਾਗ ਨਹੀਂ ਮਿਲਿਆ। ਹਾਲਾਂਕਿ ਕਈ ਵਾਰ ਆਸਮਾਨ ਵਿਚ ਅਜੀਬੋ ਗਰੀਬ ਚੀਜ਼ਾਂ ਦੇਖੀਆਂ ਗਈਆਂ, ਜੋ ਰਡਾਰ ’ਤੇ ਵੀ ਸਾਫ ਸਾਫ ਨਜ਼ਰ ਆਈ, ਲੇਕਿਨ ਜਦ ਤੱਕ ਹਵਾਈ ਫੌਜ ਦੇ ਜਹਾਜ਼ ਉਸ ਤੱਕ ਪੁੱਜਦੇ ਉਹ ਗਾਇਬ ਹੋ ਜਾਂਦੀ ਹੈ। ਅਜਿਹੇ ਵਿਚ ਸਭ ਤੋਂ ਵੱਡਾ ਸਵਾਲ ਅਜੇ ਵੀ ਖੜ੍ਹਾ ਹੈ ਕਿ ਕੀ ਕਿਸੇ ਦੂਜੇ ਗ੍ਰਹਿ ’ਤੇ ਵੀ ਜੀਵਨ ਹੈ। ਇਸ ’ਤੇ ਅਮਰੀਕੀ ਖੁਫ਼ੀਆ ਏਜੰਸੀ ਸੀਆਈਏ ਦੇ ਸਾਬਕਾ ਡਾਇਰੈਕਟਰ ਨੇ ਨਵਾਂ ਖੁਲਾਸਾ ਕੀਤਾ ਹੈ। 15 ਦਿਨ ਪਹਿਲਾਂ ਵੀ ਅਮਰੀਕਾ ਵਿਚ ਨੈਸ਼ਨਲ ਇੰਟੈਲੀਜੈਂਸ ਦੇ ਸਾਬਕਾ ਡਾਇਰੈਕਟਰ ਜੌਨ ਰੈਟਕਲਿਫ ਨੇ ਇਸੇ ਤਰ੍ਹਾਂ ਦਾ ਖੁਲਾਸਾ ਕੀਤਾ ਸੀ।
ਇੱਕ ਇੰਟਰਵਿਊ ਵਿਚ ਸਾਬਕਾ ਸੀਆਈਏ ਮੁਖੀ ਜੇਮਸ ਵੂਲਸੇ ਨੇ ਏਲੀਅੰਸ ਦੇ ਹੋਣ ਦੀ ਗੱਲ ਸਵੀਕਾਰ ਕੀਤੀ। ਇਸ ਨਾਲ ਜੁੜਿਆ ਕਿੱਸਾ ਵੀ ਉਨ੍ਹਾਂ ਨੇ ਸ਼ੇਅਰ ਕੀਤਾ। ਵੂਲਸੇ ਮੁਤਾਬਕ ਉਹ ਕਾਫੀ ਸਮੇਂ ਤੋਂ ਅਸਮਾਨ ਵਿਚ ਰਹੱਸਮਈ ਚੀਜ਼ਾਂ ਦੇ ਬਾਰੇ ਵਿਚ ਸੁਣ ਰਹੇ ਸੀ। ਕਈ ਵਾਰ ਯੂਐਫਓ ਜਿਹੀ ਚੀਜ਼ਾਂ ਦੇਖੇ ਜਾਣ ਦਾ ਦਾਅਵਾ ਲੋਕਾਂ ਨੇ ਕੀਤਾ, ਲੇਕਿਨ ਉਨ੍ਹਾਂ ਭਰੋਸਾ ਨਹੀਂ ਹੋਇਆ। ਇੱਕ ਦਿਨ ਉਹ ਅਪਣੇ ਦੋਸਤ ਦੇ ਏਅਰਕਰਾਫਟ ’ਤੇ ਜਾ ਰਿਹਾ ਸੀ। ਅਚਾਨਕ ਉਹ 40 ਹਜ਼ਾਰ ਫੁੱਟ ਦੀ ਉਚਾਈ ’ਤੇ ਰੁਕ ਗਿਆ। ਪਾਇਲਟ ਹੈਰਾਨ ਸੀ ਕਿਉਂਕਿ ਜਹਾਜ਼ ਵਿਚ ਕੋਈ ਗੜਬੜੀ ਨਹੀਂ ਸੀ। ਉਹ ਸਥਿਰ ਸੀ ਅਤੇ ਆਮ ਜਹਾਜ਼ ਦੀ ਤਰ੍ਹਾਂ ਉਡਾਣ ਨਹੀਂ ਭਰ ਪਾ ਰਿਹਾ ਸੀ।
ਉਸ ਦਿਨ ਤੋਂ ਵੂਲਸੇ ਦਾ ਨਜ਼ਰੀਆ ਏਲੀਅੰਸ ਦੇ ਪ੍ਰਤੀ ਇਕਦਮ ਬਦਲ ਗਿਆ। ਜਹਾਜ਼ ਵਿਚ ਸਾਰੇ ਲੋਕ ਇੱਕ ਦੂਜੇ ਤੋਂ ਬਸ ਇਹੀ ਪੁੱਛ ਰਹੇ ਸੀ ਕਿ ਇਹ ਕੀ ਹੋ ਰਿਹਾ ਹੈ? ਜਿਸ ਦਾ ਜਵਾਬ ਕਿਸੇ ਦੇ ਕੋਲ ਨਹੀਂ ਸੀ। ਉਸ ਦੌਰਾਨ ਉਸ ਦੇ ਮਨ ਵਿਚ ਏਲੀਅੰਸ ਨਾਲ ਦੋਸਤੀ ਕਰਨ ਦਾ ਖਿਆਲ ਆਇਆ ਸੀ। ਵੂਲਸੇ ਮੁਤਾਬਕ ਉਹ ਘਟਨਾ ਵਾਕਈ ਹੈਰਾਨ ਕਰ ਦੇਣੀ ਵਾਲੀ ਸੀ ਜਿਸ ਦਾ ਰਹੱਸ ਅੱਜ ਤੱਕ ਨਹੀਂ ਸੁਲਝ ਸਕਿਆ। ਉਸ ਦੌਰਾਨ ਜਹਾਜ਼ ਵਿਚ ਬੈਠੇ ਸਾਰੇ ਲੋਕਾਂ ਨੂੰ ਲੱਗਾ ਸੀ ਕਿ ਇਹ ਕੰਮ ਏਲੀਅੰਸ ਦਾ ਹੈ। ਤਦ ਤੋਂ ਉਨ੍ਹਾਂ ਦੂਜੀ ਦੁਨੀਆ ਵਿਚ ਜੀਵਨ ਹੋਣ ਦੀ ਗੱਲ ਸੱਚ ਲੱਗਣ ਲੱਗੀ।