
ਬੀਜਾ, 1 ਅਗਸਤ, ਹ.ਬ. : ਪੰਜਾਬ ਵਿਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੀਜਾ ਵਿਚ ਦੇਰ ਰਾਤ ਦੋ ਧਿਰਾਂ ਵਿਚ ਫਾਇਰਿੰਗ ਹੋਈ। ਹਮਲੇ ਵਿਚ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ । ਇੱਕ ਧਿਰ ਦੇ ਲੋਕ ਅਤੇ ਦੂਜੀ ਧਿਰ ਦਾ ਇੱਕ ਵਿਅਕਤੀ ਜ਼ਖ਼ਮੀ ਹੋਇਆ। ਮਾਮਲਾ ਜਬਰੀ ਵਸੂਲੀ ਦਾ ਸੀ। ਬੀਜਾ ਵਿਚ ਦੇਰ ਰਾਤ ਗੁੰਡਾਗਰਦੀ ਇਸ ਤਰ੍ਹਾਂ ਹੋਈ ਕਿ ਇੱਕ ਧਿਰ ਦੂਜੇ ਨੂੰ ਮਾਰਨ ’ਤੇ ਉਤਾਰੂ ਹੋ ਗਈ ਸੀ।
ਤਿੰਨਾਂ ਜ਼ਖ਼ਮੀਆਂ ਨੂੰ ਅਲੱਗ ਅਲੱਗ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਗੁਰਮੀਤ ਸਿੰਘ ਨਿਵਾਸੀ ਬੀਜਾ, ਕਾਲਾ ਨਿਵਾਸੀ ਦੋਰਾਹਾ ਪਿੰਡ ਅਤੇ ਗੁਰਦੀਪ ਸਿੰਘ ਦੀਪਾ ਨਿਵਾਸੀ ਰੌਣੀ ਦੇ ਰੂਪ ਵਿਚ ਹੋਈ ਹੈ।
ਇਸ ਮਾਮਲੇ ਵਿਚ ਪੁਲਿਸ ਨੇ ਇੱਕ ਧਿਰ ਦੇ ਸਤਪਾਲ ਸਿੰਘ, ਗੁਰਮੀਤ ਸਿੰਘ ਅਤੇ ਦੂਜੀ ਧਿਰ ਦੇ ਮੁਲਜ਼ਮਾਂ ਦੀ ਪਛਾਣ ਕਰਕੇ 307 ਦਾ ਮਾਮਲਾ ਦਰਜ ਕੀਤਾ ਹੈ।
ਡੀਐਸਪੀ ਵਿਲੀਅਮ ਨੇ ਦੱਸਿਆ ਕਿ ਪਿਤਾ ਅਤੇ ਉਸ ਦੇ ਦੋ ਪੁੱਤਰਾਂ ਦੇ ਖ਼ਿਲਾਫ਼ ਕੇਸ ਦਰਜ ਹੋਇਆ ਹੈ, ਲੇਕਿਨ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਖੰਨਾ ਸਿਵਲ ਹਸਪਤਾਲ ਵਿਚ ਦਾਖਲ ਗੁਰਮੀਤ ਸਿੰਘ ਅਤੇ ਉਸ ਦੇ ਭਰਾ ਨੇ ਦੱਸਿਆ ਕਿ ਦੇਰ ਰਾਤ ਉਹ ਟਰੱਕ ਲੈ ਕੇ ਘਰ ਜਾ ਰਹੇ ਸੀ। ਉਦੋਂ ਹੀ ਕੁਝ ਹਥਿਆਰਬੰਦ ਬਰੈਜ਼ਾ ਕਾਰ ਵਿਚ ਆਏ। ਨੌਜਵਾਨਾਂ ਨੇ ਟਰੱਕ ਰੁਕਵਾਇਆ ਅਤੇ ਉਨ੍ਹਾਂ ਥੱਲੇ ਉਤਾਰ ਲਿਆ।
ਗੁਰਮੀਤ ਮੁਤਾਬਕ ਨੌਜਵਾਨ ਉਨ੍ਹਾਂ ਨਾਲ ਬਹਿਸਬਾਜ਼ੀ ਕਰਨ ਲੱਗੇ। ਦੇਖਦੇ ਹੀ ਦੇਖਦੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਤੋਂ ਅਪਣੀ ਜਾਨ ਬਚਾ ਕੇ ਕਿਸੇ ਤਰ੍ਹਾਂ ਗੁਰਮੀਤ ਸਿੰਘ ਟਰੱਕ ਕੋਲ ਪੁੱਜਿਆ ਤਾਂ ਮੁਲਜ਼ਮਾਂ ਨੇ ਉਸ ’ਤੇ ਗੋਲੀ ਚਲਾ ਦਿੱਤੀ। ਜਿਵੇਂ ਹੀ ਘਟਨਾ ਦਾ ਪਤਾ ਪਿਤਾ ਸਤਪਾਲ ਸਿੰਘ ਨੂੰ ਚਲਿਆ ਤਾਂ ਉਨ੍ਹਾਂ ਨੇ ਪਹਿਲਾਂ ਹਮਲਵਾਰਾਂ ਨੂੰ ਸਮਝਾਇਆ ਲੇਕਿਨ ਜਦ ਉਹ ਨਾ ਮੰਨੇ ਤਾਂ ਉਨ੍ਹਾਂ ਨੇ ਵੀ ਅਪਣੇ ਬਚਾਅ ਵਿਚ ਹਵਾਈ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਇਲਾਕੇ ਵਿ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ, ਜਿਨ੍ਹਾਂ ਵਿਚ ਮੁਲਜ਼ਮਾਂ ਦੀ ਸ਼ਨਾਖਤ ਹੋਈ।