ਜਰਮਨੀ, ਫਰਾਂਸ ਅਤੇ ਇਟਲੀ ਨੇ ਵੀ ਐਸਟਰਾਜ਼ੈਨੇਕਾ ਦੀ ਵੈਕਸੀਨ ਦਾ ਇਸਤੇਮਾਲ ਰੋਕਿਆ

ਲੰਡਨ, 16 ਮਾਰਚ, ਹ.ਬ. : ਯੂਰਪੀ ਦੇਸ਼ ਜਰਮਨੀ, ਫਰਾਂਸ ਅਤੇ ਇਟਲੀ ਨੇ ਸੋਮਵਾਰ ਨੂੰ ਐਸਟਰਾਜ਼ੈਨੇਕਾ ਦੀ ਕੋਰੋਨਾ ਵੈਕਸੀਨ ਦੇ ਇਸਤੇਮਾਲ ’ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਇਸ ਦਾ ਕਾਰਨ ਵੈਕਸੀਨ ਲੱਗਣ ਤੋਂ ਬਾਅਦ ਬਲੱਡ ਕਲੌਟਿੰਗ ਦੇ ਮਾਮਲੇ ਸਾਹਮਣੇ ਆਉਣੇ ਹਨ। ਸਭ ਤੋਂ ਪਹਿਲਾਂ ਨਾਰਵੇ ਵਿਚ ਅਜਿਹੇ ਕੇਸ ਮਿਲੇ ਹਨ। ਇਸ ਤੋਂ ਬਾਅਦ ਆਇਰਲੈਂਡ ਅਤੇ ਨੀਦਰਲੈਂਡਸ ਨੇ ਇਸ ਟੀਕੇ ’ਤੇ ਅਸਥਾਈ ਰੋਕ ਲਗਾ ਦਿੱਤੀ ਸੀ।
ਆÎਇਰਲੈਂਡ ਦੇ ਡਿਪਟੀ ਚੀਫ਼ ਮੈਡੀਕਲ ਅਫ਼ਸਰ ਡਾ. ਰੋਨਨ ਨੇ ਕਿਹਾ ਕਿ ਨਾਰਵੇ ਦੀ ਮੈਡੀਸਿਨ ਏਜੰਸੀ ਮੁਤਾਬਕ ਐਸਟਰਾਜ਼ੈਨੇਕਾ ਵੈਕਸੀਨ ਲੱਗਣ ਤੋਂ ਬਾਅਦ ਬਲੱਡ ਕਲੌਟਿੰਗ ਦੇ ਚਾਰ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ Îਇਹ ਕਦਮ ਚੁੱÎਕਿਆ ਗਿਆ। ਨੀਦਰਲੈਂਡਸ ਦੀ ਸਰਕਾਰ ਨੇ ਕਿਹਾ ਕਿ ਵੈਕਸੀਨ ’ਤੇ ਇਹ ਸਸਪੈਂਸ਼ਨ ਘੱਟ ਤੋਂ ਘੱਟ 29 ਮਾਰਚ ਤੱਕ ਜਾਰੀ ਰਹੇਗੀ।
ਹਾਲਾਂਕਿ ਵਰਲਡ ਹੈਲਥ ਆਰਗੇਨਾਈੇਸ਼ਨ ਸਣੇ ਕਈ ਪਬਲਿਕ ਹੈਲਥ ਏਜੰਸੀਆਂ ਦਾ ਕਹਿਣਾ ਹੈ ਕਿ ਲੱਖਾਂ ਲੋਕਾਂ ਨੂੰ ਬਿਨਾਂ ਅਜਿਹੀ ਸਮੱਸਿਆ ਦੇ ਵੈਕਸੀਨ ਲਾਈ ਜਾ ਚੁੱਕੀ ਹੈ। ਮਾਹਰ ਵੀ ਵੈਕਸੀਨ ਅਤੇ ਬਲੱਡ ਕਲੌਟਿੰਗ ਦੇ ਵਿਚ ਸਬੰਧ ਨਹੀਂ ਲੱਭ ਸਕੇ ਹਨ। ਇਸ ਵਿਚਾਲੇ ਕੰਪਨੀ ਨੇ ਵੈਕਸੀਨ ਨੂੰ ਸੁਰੱਖਿਅਤ ਦੱਸਿਆ ਹੈ।
ਇਸ ਤਰ੍ਹਾਂ ਦੀ ਖਬਰਾਂ ਐਸਟਰਾਜ਼ੈਨੇਕਾ ਦੀ ਵੈਕਸੀਨ ਦੇ ਲਈ ਝਟਕਾ ਹਨ। ਇਸ ਵੈਕਸੀਨ ਦੇ ਬਾਰੇ ਵਿਚ ਪਹਿਲਾਂ ਤੋਂ ਇਹ ਧਾਰਣਾ ਬਣ ਚੁੱਕੀ ਹੈ ਕਿ ਕਲੀਨਿਕਲ ਟਰਾਇਲ ਦੌਰਾਨ ਇਸ ਦੀ ਬਾਕੀ ਵੈਕਸੀਨ ਦੇ ਮੁਕਾਬਲੇ ਘੱਟ ਸਮਰਥਾ ਦਿਖਾਈ ਹੈ। ਹਾਲਾਂਕਿ ਵੱਡੇ ਪੱਧਰ ’ਤੇ ਜੁਟਾਇਆ ਡਾਟਾ ਦਿਖਾਉਂਦਾ ਹੈ ਕਿ ਇਹ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵੀ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਸਿਰਫ ਐਸਟਰਾਜ਼ੈਨੇਕਾ ਦੀ ਵੈਕਸੀਨ ਹੀ ਉਪਬਲਧ ਹੈ।

Video Ad
Video Ad