ਜਲੰਧਰ ’ਚ ਕੇਜਰੀਵਾਲ ਦੇ ਕਰੀਬੀ ਦੇ ਘਰ ਈਡੀ ਦਾ ਛਾਪਾ

ਜਲੰਧਰ, 10 ਨਵੰਬਰ, ਹ.ਬ. : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਅਤੇ ਜਲੰਧਰ ਦੇ ‘ਆਪ’ ਨੇਤਾ ਦੇ ਜੋਤੀ ਚੌਕ ਸਥਿਤ ਆਫਿਸ ਵਿਚ ਸਵੇਰੇ ਈਡੀ ਦੀ ਟੀਮ ਨੇ ਛਾਪਾ ਮਾਰਿਆ। ਟੈਗੋਰ ਨਗਰ ਵਿਚ ਰਹਿਣ ਵਾਲੇ ਕਾਰੋਬਾਰੀ ਅਤੇ ਉਸ ਦੇ ਖ਼ਾਸਮਖ਼ਾਸ ਸੱਤਾਧਾਰੀ ਆਮ ਆਦਮੀ ਪਰਟੀ ਦੇ ਨੇਤਾ ਦੇ ਘਰਾਂ ਅਤੇ ਦਫ਼ਤਰਾਂ ’ਤੇ ਛਾਪਾ ਮਾਰਿਆ। ਕਾਰੋਬਾਰ ਦੇ ਰਿਕਾਰਡ ਵਿਚ ਹੇਰਾਫੇਰੀ ਦੇ ਚਲਦਿਆਂ ਇਹ ਛਾਪੇਮਾਰੀ ਕੀਤੀ ਗਈ। ਈਡੀ ਨੇ ਦੋਵਾਂ ਦੇ ਘਰਾਂ ਅਤੇ ਦਫਤਰਾਂ ਦੇ ਬਾਹਰ ਸੀਆਰਪੀਐਫ ਦੇ ਜਵਾਨ ਤੈਨਾਤ ਕਰਕੇ ਰਿਕਾਰਡ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਪਤਾ ਚਲਿਆ ਹੈ ਕਿ ਦੋਵੇਂ ਨੇਤਾਵਾਂ ਦੇ ਖਾਤੇ ਅਤੇ ਕਾਰੋਬਾਰ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ।

Video Ad
Video Ad