Home ਤਾਜ਼ਾ ਖਬਰਾਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਬੀਜੇਪੀ ਨੇ 9 ਵਿਧਾਨ ਸਭਾ ਖੇਤਰਾਂ ’ਚ ਫੀਲਡਿੰਗ ਸਜਾਈ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਬੀਜੇਪੀ ਨੇ 9 ਵਿਧਾਨ ਸਭਾ ਖੇਤਰਾਂ ’ਚ ਫੀਲਡਿੰਗ ਸਜਾਈ

0
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਬੀਜੇਪੀ ਨੇ 9 ਵਿਧਾਨ ਸਭਾ ਖੇਤਰਾਂ ’ਚ ਫੀਲਡਿੰਗ ਸਜਾਈ

ਜਲੰਧਰ, 4 ਮਾਰਚ, ਹ.ਬ. : ਬੇਸ਼ੱਕ ਅਜੇ ਤੱਕ ਸਾਂਸਦ ਸੰਤੋਖ ਚੌਧਰੀ ਦੇ ਦਿਹਾਂਤ ਪਿੱਛੋਂ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ ਦਾ ਕੋਈ ਰਸਮੀ ਐਲਾਨ ਨਹੀਂ ਹੋਇਆ ਹੈ। ਲੇਕਿਨ ਸਿਆਸੀ ਪਾਰਟੀਆਂ ਨੇ ਪਹਿਲਾਂ ਹੀ ਤਿਆਰੀ ਖਿੱਚ ਲਈ ਹੈ। ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਖੇਤਰ ਦੇ 9 ਵਿਧਾਨ ਸਭਾ ਖੇਤਰਾਂ ਵਿਚ ਅਪਣੀ ਫੀਲਡਿੰਗ ਲਗਾ ਦਿੱਤੀ ਹੈ। ਭਾਜਪਾ ਨੇ 9 ਵਿਧਾਨ ਸਭਾ ਖੇਤਰਾਂ ਦੇ ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

ਜਲੰਧਰ ਸ਼ਹਿਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਉਤਰੀ ਵਿੱਚ ਭਾਜਪਾ ਨੇ ਸੂਬਾ ਕਾਰਜਕਾਰਨੀ ਮੈਂਬਰ ਅਰੁਨੇਸ਼ ਸ਼ਾਕਰ ਨੂੰ ਜ਼ਿੰਮੇਵਾਰੀ ਸੌਂਪੀ ਹੈ। ਜਲੰਧਰ ਸੈਂਟਰਲ ਦਾ ਚਾਰਜ ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਤੀਕਸ਼ਣ ਸੂਦ ਨੂੰ, ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ਸੌਂਪਿਆ ਗਿਆ ਹੈ। ਜਲੰਧਰ ਛਾਉਣੀ ਵਿੱਚ ਦੋ ਇੰਚਾਰਜ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੂੰ ਲਗਾਇਆ ਗਿਆ ਹੈ।