ਲੰਡਨ, 22 ਮਈ (ਵਿਸ਼ੇਸ਼ ਪ੍ਰਤੀਨਿਧ) : ਜਸਵੰਤ ਸਿੰਘ ਵਿਰਦੀ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦਾ ਨਵਾਂ ਲਾਰਡ ਮੇਅਰ ਬਣਦਿਆਂ ਇਤਿਹਾਸ ਸਿਰਜ ਦਿਤਾ ਹੈ। ਉਹ ਸ਼ਹਿਰ ਦੇ ਗੈਰ ਸਿਆਸੀ ਅਤੇ ਰਸਮੀ ਮੁਖੀ ਹੋਣਗੇ। ਲਾਰਡ ਮੇਅਰ ਦਾ ਅਹੁਦਾ ਸੰਭਾਲਣ ਮਗਰੋਂ ਜਸਵੰਤ ਸਿੰਘ ਵਿਰਦੀ ਨੇ ਕਿਹਾ ਕਿ ਉਹ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਇਸ ਸ਼ਹਿਰ ਨੇ ਮੈਨੂੰ ਅਤੇ ਮੇਰੇ ਪਰਵਾਰ ਨੂੰ ਬਹੁਤ ਕੁਝ ਦਿਤਾ ਹੈ।