Home ਤਾਜ਼ਾ ਖਬਰਾਂ ਜਹਾਜ਼ ਵਿਚ ਬੰਬ ਹੋਣ ਦਾ ਔਰਤ ਨੇ ਪਾਇਆ ਰੌਲਾ

ਜਹਾਜ਼ ਵਿਚ ਬੰਬ ਹੋਣ ਦਾ ਔਰਤ ਨੇ ਪਾਇਆ ਰੌਲਾ

0
ਜਹਾਜ਼ ਵਿਚ ਬੰਬ ਹੋਣ ਦਾ ਔਰਤ ਨੇ ਪਾਇਆ ਰੌਲਾ

ਜਹਾਜ਼ ਵਿਚ ਸਵਾਰ ਯਾਤਰੀਆਂ ਵਿਚ ਪਈਆਂ ਭਾਜੜਾਂ
ਸਾਈਪ੍ਰਸ, 15 ਅਗਸਤ, ਹ.ਬ. : ਜਹਾਜ਼ ਹਵਾ ਵਿੱਚ ਉੱਡ ਰਿਹਾ ਸੀ ਅਤੇ ਸਾਰੇ ਯਾਤਰੀ ਆਰਾਮ ਨਾਲ ਸਫ਼ਰ ਕਰ ਰਹੇ ਸਨ, ਜਦੋਂ ਇੱਕ ਔਰਤ ਨੇ ਆਪਣਾ ਟਾਪ ਹਟਾ ਦਿੱਤਾ ਅਤੇ ਉੱਚੀ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸਦੇ ਕੋਲ ਬੰਬ ਹੈ ਅਤੇ ਉਹ ਇਸ ਫਲਾਈਟ ਨੂੰ ਉਡਾਉਣਾ ਚਾਹੁੰਦੀ ਹੈ। ਔਰਤ ਨੇ ਜਿਵੇਂ ਹੀ ਰੌਲਾ ਪਾਇਆ ਤਾਂ ਫਲਾਈਟ ’ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਕਾਫੀ ਡਰ ਗਏ। ਮਹਿਲਾ ਲਗਾਤਾਰ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਗਾ ਰਹੀ ਸੀ, ਜਿਸ ਕਾਰਨ ਫਲਾਈਟ ’ਚ ਸਵਾਰ ਲੋਕ ਬੁਰੀ ਤਰ੍ਹਾਂ ਨਾਲ ਡਰੇ ਹੋਏ ਸਨ, ਹਾਲਾਂਕਿ ਇਸ ਦੌਰਾਨ ਇਕ ਵਿਅਕਤੀ ਨੇ ਮਹਿਲਾ ਨੂੰ ਫੜ ਲਿਆ।
ਸਾਈਪ੍ਰਸ ਮੇਲ ਦੀ ਰਿਪੋਰਟ ਮੁਤਾਬਕ ਇਹ ਫਲਾਈਟ ਸਾਈਪ੍ਰਸ ਦੇ ਲਾਰਨਾਕਾ ਤੋਂ ਮੈਨਚੈਸਟਰ ਦੇ ਲਈ ਉਡਾਣ ਭਰੀ ਸੀ। ਔਰਤ ਦੇ ਚਿੱਕਣ ਤੋਂ ਬਾਅਦ ਹਫੜਾ ਦਫੜੀ ਦੇ ਵਿਚ ਫਲਾਈਟ ਵਿਚ ਸਵਾਰ ਲੋਕਾਂ ਨੂੰ ਲੱਗ ਲੱਗਾ ਕਿ ਹੁਣ ਮੌਤ ਉਨ੍ਹਾਂ ਦੇ ਸਾਹਮਣੇ ਖੜ੍ਹੀ ਹੈ।