** ਜ਼ਿੰਦ ਮਿੱਟੀ ਦੀ ਢੇਰੀ **  

‘ ਪੰਜ ਤੱਤਾਂ ਦਾ ਬੰਦਾ ਬਣਿਆ,ਇਹ ਜ਼ਿੰਦ ਮਿੱਟੀ ਦੀ ਢੇਰੀ ਏ।
     ਚਾਰ ਦਿਨਾਂ ਦਾ ਮੇਲਾ,ਇਹ ਜ਼ਿੰਦਗੀ ਬੰਦਿਆ ਤੇਰੀ ਏ।
          ਹੱਸ ਖੇਡ ਕੇ ਮਾਣ ਇਹ ਜ਼ਿੰਦਗੀ ,
 ਕਾਤੋ ਕਰਦਾ ਮੇਰੀ ਮੇਰੀ ਏ,ਪੰਜ ਤੱਤਾਂ ਦਾ ਬੰਦਾ ਬਣਿਆ,
            ਇਹ ਜ਼ਿੰਦ ਮਿੱਟੀ ਦੀ ਢੇਰੀ ਏ….!
੨,, ਦੁਨੀਆਂ ਚੱਲੋ ਚੱਲੀ ਦਾ ਮੇਲਾ ਏ,ਕੋਈ ਫਿਰਦਾ ਦੌਲਤ ਪਿਛੇ ਏ
 ਕੋਈ ਕਰਦਾ ਏ ਮਾਣ,ਕਿ ਇਹ ਸਭ ਮੇਰਾ ਏ,
 ਅੱਖ ਝੰਮਕਦਿਆ ਜ਼ਿੰਦਗੀ ਮੁੱਕ ਜਾਂਦੀ ਏ,ਬਸ ਅੱਗੇ ਸਭ ਹਨੇਰਾ ਏ,ਪੰਜ ਤੱਤਾਂ ਦਾ ਬੰਦਾ ਬਣਿਆ,
             ਇਹ ਜ਼ਿੰਦ ਮਿੱਟੀ ਦੀ ਢੇਰੀ ਏ।…!
 ੩,, ਪੈਸਾ ਹੱਥ ਦੀ ਮੈਲ ਏ ‘ ਸੋਨੀ ‘ ਨਾ ਤੇਰਾ ਨਾਂ ਇਹ ਮੇਰਾ ਏ,
ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਜਾਣਾ ਪੈਂਦਾ ਏ, ਰੂਪ ਰੰਗ ਦਾ ਮਾਣ ਨਾ ਕਰ ਬੰਦਿਆ,
ਇਹ ਢੱਲਦਾ ਜਿਵੇਂ ਸੂਰਜ ਸ਼ਾਮ ਦੇ ਵੇਲੇ ਏ,ਪੰਜ ਤੱਤਾਂ ਦਾ ਬੰਦਾ ਬਣਿਆ,
           ਇਹ ਜਿੰਦ ਮਿੱਟੀ ਦੀ ਢੇਰੀ ਏ….!!
         ਲੇਖਕ ,, ਗੁਰਸ਼ਰਨ ਸਿੰਘ ਸੋਨੀ
      ਰੋਮ ਇਟਲੀ
               [email protected]
                      +393510461833 (M)
Video Ad