Home ਤਾਜ਼ਾ ਖਬਰਾਂ ਜ਼ੀਰਕਪੁਰ : ਪੂਲ ਪਾਰਟੀ ਦੌਰਾਨ ਚੱਲੀਆਂ ਗੋਲੀਆਂ

ਜ਼ੀਰਕਪੁਰ : ਪੂਲ ਪਾਰਟੀ ਦੌਰਾਨ ਚੱਲੀਆਂ ਗੋਲੀਆਂ

0


ਜ਼ੀਰਕਪੁਰ, 22 ਮਈ, ਹ.ਬ. : ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ ਵਿੱਚ ਐਤਵਾਰ ਦੇਰ ਰਾਤ ਪੂਲ ਪਾਰਟੀ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ’ਚ ਦੋ ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਇੱਕ ਦਾ ਜੀਐਮਸੀਐਚ-32 ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਨੌਜਵਾਨ ਪਰਿਵਾਰਾਂ ਨਾਲ ਆਈਆਂ ਔਰਤਾਂ ’ਤੇ ਨੋਟਾਂ ਉਡਾ ਰਹੇ ਸਨ।
ਇਸ ਤੋਂ ਬਾਅਦ ਔਰਤਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਉਕਤ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਪਹਿਲਾਂ ਕੱਚ ਦੀ ਬੋਤਲ ਨਾਲ ਹਮਲਾ ਕੀਤਾ ਪਰ ਪਰਿਵਾਰਕ ਮੈਂਬਰਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਉਹ ਹੋਟਲ ਤੋਂ ਬਾਹਰ ਆ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਹੋਟਲ ਦੇ ਬਾਹਰ ਉਸ ਦਾ ਪਿੱਛਾ ਕੀਤਾ ਅਤੇ ਪਿਸਤੌਲ ਨਾਲ ਚਾਰ-ਪੰਜ ਗੋਲੀਆਂ ਚਲਾਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਚਓ ਜ਼ੀਰਕਪੁਰ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ।