Home ਕਰੋਨਾ ਜਾਪਾਨ ਵਿਚ ਕਰੋਨਾ ਨਾਲ ਇੱਕ ਦਿਨ ’ਚ ਹੋਈਆਂ 495 ਮੌਤਾਂ

ਜਾਪਾਨ ਵਿਚ ਕਰੋਨਾ ਨਾਲ ਇੱਕ ਦਿਨ ’ਚ ਹੋਈਆਂ 495 ਮੌਤਾਂ

0
ਜਾਪਾਨ ਵਿਚ ਕਰੋਨਾ ਨਾਲ ਇੱਕ ਦਿਨ ’ਚ ਹੋਈਆਂ 495 ਮੌਤਾਂ

ਨਵੀਂ ਦਿੱਲੀ, 20 ਜਨਵਰੀ, ਹ.ਬ. : ਜਾਪਾਨ ਟੂਡੇ ਦੀ ਰਿਪੋਰਟ ਮੁਤਾਬਕ ਵੀਰਵਾਰ (19 ਜਨਵਰੀ) ਨੂੰ ਉੱਥੇ 96 ਹਜ਼ਾਰ 392 ਮਾਮਲੇ ਦਰਜ ਕੀਤੇ ਗਏ। ਰਾਜਧਾਨੀ ਟੋਕੀਓ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 7,719 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 451 ਹੋ ਗਈ ਹੈ। 681 ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਾਪਾਨ ਅਤੇ ਦੱਖਣੀ ਕੋਰੀਆ ਦੇ ਨਾਗਰਿਕਾਂ ’ਤੇ ਪਾਬੰਦੀ ਤੋਂ ਬਾਅਦ ਹੁਣ ਚੀਨ ਦੇ ਕੁਝ ਲੋਕਾਂ ਨੂੰ ਦੇਸ਼ ’ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਇੱਥੇ, ਵੀਰਵਾਰ (19 ਜਨਵਰੀ) ਨੂੰ ਭਾਰਤ ਵਿੱਚ 134 ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਸਮੇਂ 989 ਐਕਟਿਵ ਕੇਸ ਹਨ। ਕੋਰੋਨਾ ਦੇ ਸ਼ੁਰੂਆਤੀ ਪੜਾਅ ਤੋਂ ਹੁਣ ਤੱਕ ਦੇਸ਼ ਵਿੱਚ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।