
ਵਾਸ਼ਿੰਗੰਟਨ, 15 ਫ਼ਰਵਰੀ, ਹ.ਬ. : ਆਖਰਕਾਰ ਇਹ ਫੈਸਲਾ ਹੋਇਆ ਹੈ ਕਿ ਅਮਰੀਕਾ ਵੱਲੋਂ 5 ਫਰਵਰੀ ਨੂੰ ਆਪਣੇ ਹਵਾਈ ਖੇਤਰ ਵਿੱਚ ਸੁੱਟਿਆ ਗਿਆ ਚੀਨੀ ਗੁਬਾਰਾ ਜਾਸੂਸੀ ਕਰ ਰਿਹਾ ਸੀ। ਅਮਰੀਕਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਫੌਜ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ , ਗੁਬਾਰੇ ਦੇ ਮਲਬੇ ਨੂੰ ਬਰਾਮਦ ਕਰਨ ਤੋਂ ਬਾਅਦ, ਇਸ ਦੀ ਜਾਂਚ ਕੀਤੀ ਗਈ। ਇਹ ਸਪੱਸ਼ਟ ਹੋ ਗਿਆ ਕਿ ਇਹ ਨਾਗਰਿਕ ਨਹੀਂ, ਸਗੋਂ ਇੱਕ ਜਾਸੂਸੀ ਗੁਬਾਰਾ ਸੀ। ਚੀਨ ਦੀਆਂ ਹਰਕਤਾਂ ਦੇ ਮਾਮਲੇ ਵਿੱਚ ਇੱਕ ਹੋਰ ਡਿਵੈਲਪਮੈਂਟ ਹੋਇਆ। ਆਸਟ੍ਰੇਲੀਆ ਨੇ ਆਪਣੇ ਸਾਰੇ ਮੰਤਰਾਲਿਆਂ ਅਤੇ ਮਹੱਤਵਪੂਰਨ ਸਥਾਨਾਂ ’ਤੇ ਲੱਗੇ ਚੀਨੀ ਸੀਸੀਟੀਵੀ ਕੈਮਰੇ ਹਟਾ ਦਿੱਤੇ ਸੀ। ਹੁਣ ਚੀਨ ਨੇ ਉਸ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ।