Home ਕੈਨੇਡਾ ਜੀ.ਟੀ.ਏ. ’ਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਫ਼ਾਸ਼

ਜੀ.ਟੀ.ਏ. ’ਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਫ਼ਾਸ਼

0
ਜੀ.ਟੀ.ਏ. ’ਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਫ਼ਾਸ਼

ਟੋਰਾਂਟੋ,19 ਮਾਰਚ, ਵਿਸ਼ੇਸ਼ ਪ੍ਰਤੀਨਿਧ :ਗਰੇਟਰ ਟੋਰਾਂਟੋ ਏਰੀਆ ਵਿਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਫ਼ਾਸ਼ ਕਰਦਿਆਂ ਪੁਲਿਸ ਨੇ 45 ਲੱਖ ਡਾਲਰ ਮੁੱਲ ਦੀਆਂ 60 ਕਾਰਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪ੍ਰੋਜੈਕਟ ਮੈਜਿਸਟਿਕ ਤਹਿਤ ਪੁਲਿਸ ਵੱਲੋਂ ਜੀ.ਟੀ.ਏ. ਦੇ ਕਈ ਹਿੱਸਿਆਂ ਅਤੇ ਕਿਊਬਿਕ ਦੇ ਬਰੌਸਾਰਡ ਕਸਬੇ ਵਿਚ ਛਾਪਿਆਂ ਦੌਰਾਨ ਇਹ ਗੱਡੀਆਂ ਬਰਾਮਦ ਕੀਤੀਆਂ ਗਈਆਂ। ਯਾਰਕ ਰੀਜਨਲ ਪੁਲਿਸ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੈਕਸਸ, ਟੋਯੋਟਾਅਤੇ ਹੌਂਡਾ ਦੀਆਂ ਗੱਡੀਆਂ ਚੋਰੀ ਹੋਣ ਬਾਰੇ ਕਈ ਸ਼ਿਕਾਇਤਾਂ ਆਉਣ ਮਗਰੋਂ ਪਿਛਲੇ ਸਾਲ ਦਸੰਬਰ ਵਿਚ ਪੜਤਾਲ ਆਰੰਭੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਪਰਾਧੀਆਂ ਦਾ ਇਕ ਵੱਡਾ ਗਿਰੋਹ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ।