ਜੇਲ੍ਹਾਂ ਵਿਚ ਫੋਨ ਲੁਕਾ ਕੇ ਰੱਖਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਚੰਡੀਗੜ੍ਹ, 6 ਅਗਸਤ, ਹ.ਬ. : ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਵਲੋਂ ਲੁਕਾਏ ਮੋਬਾਈਲ ਫੋਨ ਲੱਭਣ ਲਈ ਹੁਣ ਸਿੱਖਿਅਤ ਵਿਦੇਸ਼ੀ ਕੁੱਤੇ ਤਾਇਨਾਤ ਕੀਤੇ ਜਾਣਗੇ। ਇਹ ਕੁੱਤੇ ਜੇਲ੍ਹ ਦੀਆਂ ਕੋਠੜੀਆਂ ਵਿੱਚ ਸੁੰਘ ਕੇ ਦੱਸਣਗੇ ਕਿ ਮੋਬਾਈਲ ਫ਼ੋਨ ਕਿੱਥੇ ਰੱਖਿਆ ਗਿਆ ਹੈ। ਸੂਬੇ ਦੇ ਜੇਲ੍ਹ ਵਿਭਾਗ ਨੇ ਲੁਧਿਆਣਾ ਜੇਲ੍ਹ ਤੋਂ ਇਸ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਚਾਰ ਵਿਦੇਸ਼ੀ ਕੁੱਤੇ ਤਾਇਨਾਤ ਕੀਤੇ ਗਏ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸਲਾਖਾਂ ਪਿੱਛੇ ਫੋਨ ਨਾਲ ਸਾਜਿਸ਼ ਰਚੀ ਸੀ। ਇਸ ਦੇ ਨਾਲ ਹੀ ਅਜਿਹੇ ਹੋਰ ਵੀ ਕਈ ਖੁਲਾਸੇ ਹੋਏ ਹਨ, ਜਿਨ੍ਹਾਂ ’ਚ ਗੈਂਗਸਟਰਾਂ ਨੇ ਜੇਲ੍ਹ ਤੋਂ ਫੋਨ ਰਾਹੀਂ ਕਤਲ ਦੀ ਸਾਜ਼ਿਸ਼ ਰਚੀ । ਫਿਰ ਵੀ ਜੇਲ੍ਹਾਂ ਵਿੱਚ ਬੰਦ ਕਈ ਹਾਈ ਪ੍ਰੋਫਾਈਲ ਕੈਦੀ ਫੋਨ ਰਾਹੀਂ ਬਾਹਰਲੀ ਦੁਨੀਆ ਨਾਲ ਜੁੜ ਕੇ ਅਪਰਾਧ ਕਰ ਰਹੇ ਹਨ।

Video Ad
Video Ad