Home ਤਾਜ਼ਾ ਖਬਰਾਂ ਜੇਲ੍ਹ ਤੋਂ ਘਰ ਪੁੱਜਣ ਦੌਰਾਨ ਮਜੀਠੀਆ ’ਤੇ ਪਤਨੀ ਨੇ ਫੁੱਲਾਂ ਦੀ ਵਰਖਾ ਕੀਤੀ

ਜੇਲ੍ਹ ਤੋਂ ਘਰ ਪੁੱਜਣ ਦੌਰਾਨ ਮਜੀਠੀਆ ’ਤੇ ਪਤਨੀ ਨੇ ਫੁੱਲਾਂ ਦੀ ਵਰਖਾ ਕੀਤੀ

0
ਜੇਲ੍ਹ ਤੋਂ ਘਰ ਪੁੱਜਣ ਦੌਰਾਨ ਮਜੀਠੀਆ ’ਤੇ ਪਤਨੀ ਨੇ  ਫੁੱਲਾਂ ਦੀ ਵਰਖਾ ਕੀਤੀ

ਚੰਡੀਗੜ੍ਹ, 11 ਅਗਸਤ, ਹ.ਬ. : ਸਾਬਕਾ ਅਕਾਲੀ ਮੰਤਰੀ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਕੇ ਚੰਡੀਗੜ੍ਹ ਸਥਿਤ ਆਪਣੇ ਘਰ ਪਹੁੰਚੇ। ਪਿਤਾ ਨੂੰ ਦੇਖ ਕੇ ਦੋਵੇਂ ਪੁੱਤਰ ਭਾਵੁਕ ਹੋ ਗਏ। ਮਜੀਠੀਆ ਨੇ ਉਨ੍ਹਾਂ ਨੂੰ ਪ੍ਰੇਰਿਆ ਕਿ ਬਹਾਦਰ ਬੱਚਿਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਮਜੀਠੀਆ ਦੇ ਘਰ ਪਹੁੰਚਣ ’ਤੇ ਵਿਧਾਇਕ ਦੀ ਪਤਨੀ ਗਨੀਵ ਕੌਰ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਮਜੀਠੀਆ ਨੇ ਹਰਸਿਮਰਤ ਦੇ ਪੈਰਾਂ ਨੂੰ ਹੱਥ ਲਾ ਕੇ ਅਸ਼ੀਰਵਾਦ ਲਿਆ। ਨਸ਼ਿਆਂ ਦੇ ਮਾਮਲੇ ’ਚ ਫਸੇ ਮਜੀਠੀਆ ਸਾਢੇ ਪੰਜ ਮਹੀਨੇ ਜੇਲ੍ਹ ’ਚ ਰਹਿਣ ਤੋਂ ਬਾਅਦ ਬੀਤੀ ਸ਼ਾਮ ਜ਼ਮਾਨਤ ’ਤੇ ਬਾਹਰ ਆ ਗਿਆ।