Home ਨਜ਼ਰੀਆ ਜੇ ਬੇਗਮ ਜਿੱਤੀ ਤਾਂ ਬੰਗਾਲ ‘ਮਿਨੀ ਪਾਕਿਸਤਾਨ’ ਬਣ ਜਾਵੇਗਾ : ਸੁਭੇਂਦੁ

ਜੇ ਬੇਗਮ ਜਿੱਤੀ ਤਾਂ ਬੰਗਾਲ ‘ਮਿਨੀ ਪਾਕਿਸਤਾਨ’ ਬਣ ਜਾਵੇਗਾ : ਸੁਭੇਂਦੁ

0
ਜੇ ਬੇਗਮ ਜਿੱਤੀ ਤਾਂ ਬੰਗਾਲ ‘ਮਿਨੀ ਪਾਕਿਸਤਾਨ’ ਬਣ ਜਾਵੇਗਾ : ਸੁਭੇਂਦੁ

ਕੋਲਕਾਤਾ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮ ਬੰਗਾਲ ‘ਚ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਨੰਦੀਗ੍ਰਾਮ ਤਹਿਤ ਆਉਂਦੇ ਜ਼ਿਲ੍ਹਿਆਂ ‘ਚ ਦੂਜੇ ਗੇੜ ਤਹਿਤ 1 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ ਭਾਜਪਾ ਉਮੀਦਵਾਰ ਸੁਭੇਂਦੁ ਅਧਿਕਾਰੀ ਨੇ ਮਮਤਾ ਬੈਨਰਜੀ ‘ਤੇ ਘੱਟ ਗਿਣਤੀਆਂ ਨੂੰ ਖੁਸ਼ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਬੇਗਮ (ਮਮਤਾ ਬੈਨਰਜੀ) ਨੂੰ ਈਦ ‘ਤੇ ਇੰਨੀ ਜ਼ਿਆਦਾ ਮੁਬਾਰਕਬਾਦ ਦੇਣ ਦੀ ਆਦਤ ਹੈ ਕਿ ਉਹ ਹੋਲੀ ਵਾਲੇ ਦਿਨ ਵੀ ਹੋਲੀ ਮੁਬਾਰਕ ਕਹਿੰਦੀ ਹੈ। ਅਜਿਹੇ ‘ਚ ਉਹ ਵੋਟਰਾਂ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਨ ਕਿ ਉਹ ਮਮਤਾ ਨੂੰ ਵੋਟ ਨਾ ਦੇਣ, ਨਹੀਂ ਤਾਂ ਬੰਗਾਲ ‘ਮਿਨੀ ਪਾਕਿਸਤਾਨ’ ‘ਚ ਬਦਲ ਜਾਵੇਗਾ।
ਮਮਤਾ ਬੈਨਰਜੀ ਸੋਮਵਾਰ ਨੂੰ ਨੰਦੀਗ੍ਰਾਮ ਵੀ ਪਹੁੰਚੀ, ਜਿੱਥੇ ਉਨ੍ਹਾਂ ਨੇ ਰੈਲੀ ਕਰਕੇ ਲੋਕਾਂ ਤੋਂ ਸਮਰਥਨ ਮੰਗਿਆ। ਮਮਤਾ ਦੀ ਰੈਲੀ ਤੋਂ ਕੁਝ ਦੂਰੀ ‘ਤੇ ਸਥਿੱਤ ਖੋਡੰਬਰੀ-2 ‘ਚ ਸੁਭੇਂਦੁ ਵੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਟੀਐਮਸੀ ਅਤੇ ਮਮਤਾ ਬੈਨਰਜੀ ਵਿਰੁੱਧ ਜ਼ੋਰਦਾਰ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਬੇਗਮ (ਮਮਤਾ) ਸੂਫੀਆਨ ਤੋਂ ਇਲਾਵਾ ਕਿਸੇ ਨੂੰ ਨਹੀਂ ਜਾਣਦੀ। ਉਨ੍ਹਾਂ ਈਦ ਦੀ ਮੁਬਾਰਕਬਾਦ ਦੇਣ ਦੀ ਇੰਨੀ ਖੁਸ਼ੀ ਹੈ ਕਿ ਉਹ ਹੋਲੀ ਮੁਬਾਰਕ ਕਹਿਣ ਲੱਗੇ ਹਨ।
ਸੁਭੇਂਦੁ ਅਧਿਕਾਰੀ ਅਨੁਸਾਰ ਬੇਗਮ ਅਚਾਨਕ ਬਦਲ ਗਈ ਹੈ ਅਤੇ ਹੁਣ ਉਹ ਮੰਦਰਾਂ ‘ਚ ਜਾ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਹਾਰ ਦਾ ਡਰ ਹੈ। ਅਧਿਕਾਰੀ ਨੇ ਨੰਦੀਗ੍ਰਾਮ ਦੇ ਲੋਕਾਂ ਨੂੰ ਬੰਗਾਲ ‘ਚ ‘ਯੋਗੀ ਰਾਜ’ ਵਰਗਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਨੂੰ ਚਲਾ ਰਹੇ ਹਨ, ਅਸੀਂ ਉਸੇ ਤਰ੍ਹਾਂ ਬੰਗਾਲ ‘ਚ ਰਾਜ ਕਰਾਂਗੇ। ਜੇ ਤਬਦੀਲੀ ਉੱਤਰ ਪ੍ਰਦੇਸ਼ ‘ਚ ਹੋ ਸਕਦੀ ਹੈ, ਤਾਂ ਬੰਗਾਲ ‘ਚ ਕਿਉਂ ਨਾ ਹੋਵੇ।
ਮਮਤਾ ਦੀ ਸੱਟ ਬਾਰੇ ਸੁਭੇਂਦੁ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਉਹ ਕਾਰ ‘ਚ ਹੰਗਾਮਾ ਕਰਦੀ ਸੀ, ਪਰ ਹੁਣ ਉਹ ਹੈਲੀਕਾਪਟਰ ਰਾਹੀਂ ਆ ਰਹੀ ਹੈ। ਇਸ ਤੋਂ ਇਲਾਵਾ ਉਹ ਪਹਿਲਾਂ ਅਜੰਤਾ ਦੀ ਜੁੱਤੇ ਪਾਉਂਦੇ ਸਨ, ਪਰ ਹੁਣ ਉਨ੍ਹਾਂ ਦੀ ਥਾਂ ਬ੍ਰਾਂਡਿਡ ਜੁੱਤਿਆਂ ਨੇ ਲੈ ਲਈ ਹੈ। ਉਹ 400 ਦੀ ਬਜਾਏ 6000 ਰੁਪਏ ਦੀ ਸਾੜ੍ਹੀ ਵੀ ਪਹਿਣਦੀ ਹੈ।