Home ਤਾਜ਼ਾ ਖਬਰਾਂ ਜੋਅ ਬਾਈਡਨ ਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਵਿਚਕਾਰ ਹੋਈ ਗੱਲਬਾਤ

ਜੋਅ ਬਾਈਡਨ ਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਵਿਚਕਾਰ ਹੋਈ ਗੱਲਬਾਤ

0
ਜੋਅ ਬਾਈਡਨ ਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਵਿਚਕਾਰ ਹੋਈ ਗੱਲਬਾਤ

ਨੈਂਸੀ ਪੇਲੋਸੀ ਜਾ ਰਹੀ ਤਾਇਵਾਨ ਦੌਰੇ ’ਤੇ
ਚੀਨ ਵਲੋਂ ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ
ਵਾਸ਼ਿੰਗਟਨ, 29 ਜੁਲਾਈ, ਹ.ਬ. : ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਤਾਇਵਾਨ ਦੌਰੇ ’ਤੇ ਜਾ ਰਹੀ ਹੈ। ਚੀਨ ਇਸ ਨੂੰ ਲੈ ਕੇ ਬੇਹੱਦ ਪੇ੍ਰਸ਼ਾਨ ਹੈ ਅਤੇ ਲਗਾਤਾਰ ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਰਿਹਾ ਹੈ। ਨੈਂਸੀ ਪੇਲੋਸੀ ਦੀ ਤਾਇਵਾਨ ਦੌਰੇ ਦੀ ਤਾਰੀਕ ਤਾਂ ਤੈਅ ਨਹੀਂ ਹੈ, ਲੇਕਿਨ ਮੰਨਿਆ ਜਾ ਰਿਹਾ ਕਿ ਉਹ ਅਗਸਤ ਦੇ ਪਹਿਲੇ ਹਫਤੇ ਵਿਚ ਤਾਇਵਾਨ ਜਾ ਸਕਦੀ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ 1997 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਦਾ ਇੰਨਾ ਵੱਡਾ ਅਹੁਦੇਦਾਰ ਇਸ ਦੇਸ਼ ਦੀ ਯਾਤਰਾ ਕਰੇਗਾ। ਚੀਨ ਹਮੇਸ਼ਾ ਤੋਂ ਤਾਇਵਾਨ ਨੂੰ ਅਪਣਾ ਹਿੱਸਾ ਦੱਸਦਾ ਹੈ। ਦੂਜੇ ਪਾਸੇ ਤਾਇਵਾਨ ਖੁਦ ਨੂੰ ਲੋਕਤੰਤਰ ਅਤੇ ਆਜ਼ਾਦ ਮੁਲਕ ਮੰਨਦਾ ਹੈ। ਅਮਰੀਕਾ ਕਿਸੇ ਵੀ ਸੂਰਤ ਵਿਚ ਤਾਇਵਾਨ ਨੂੰ ਚੀਨ ਦੇ ਹੱਥਾਂ ਵਿਚ ਜਾਂਦੇ ਨਹੀਂ ਦੇਖ ਸਕਦਾ। ਇਹੀ ਟਕਰਾਅ ਦੇ ਕਾਰਨ ਵੀ ਹੈ।
ਰੂਸ ਦੇ ਯੂਕਰੇਨ ’ਤੇ ਹਮਲੇ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਕਿ ਚੀਨ ਵੀ ਪੁਤਿਨ ਦੀ ਰਾਹ ’ਤੇ ਚਲ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਚੀਨ ਨੂੰ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਚੀਨ ਤਾਇਵਾਨ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਵੀ ਮਿਲਟਰੀ ਐਕਸ਼ਨ ਲਵੇਗਾ। ਸਵਾਲ ਇਹ ਉਠਦਾ ਹੈ ਕਿ ਕੀ ਹਕੀਕਤ ਵਿਚ ਅਮਰੀਕਾ ਚੀਨ ਨੂੰ ਰੋਕ ਸਕੇਗਾ।