Home ਅਮਰੀਕਾ ਜੋਅ ਬਾਈਡਨ ਨੂੰ ਮਾਰਨ ਅਤੇ ਵਾਈਟ ਹਾਊਸ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਨੂੰ ਸੁਣਾਈ ਸਜ਼ਾ

ਜੋਅ ਬਾਈਡਨ ਨੂੰ ਮਾਰਨ ਅਤੇ ਵਾਈਟ ਹਾਊਸ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਨੂੰ ਸੁਣਾਈ ਸਜ਼ਾ

0
ਜੋਅ ਬਾਈਡਨ ਨੂੰ ਮਾਰਨ ਅਤੇ ਵਾਈਟ ਹਾਊਸ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਨੂੰ ਸੁਣਾਈ ਸਜ਼ਾ

ਵਾਸ਼ਿੰਗਟਨ, 2 ਦਸੰਬਰ, ਹ.ਬ. : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਸਖ਼ਤ ਸਜ਼ਾ ਸੁਣਾਈ ਹੈ। ਮੁਲਜ਼ਮ ਨੇ ਰਾਸ਼ਟਰਪਤੀ ਦੀ ਰਿਹਾਇਸ਼ ਵ੍ਹਾਈਟ ਹਾਊਸ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ ਸੀ। ਉਸ ਨੂੰ 33 ਮਹੀਨਿਆਂ ਦੀ ਕੈਦ ਅਤੇ 7,500 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਜਾਰਜੀਆ ਦੀ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਮੁਲਜ਼ਮ ਟ੍ਰੈਵਿਸ ਬਾਲ (56) ਨੂੰ ਦੋਸ਼ੀ ਕਰਾਰ ਦਿੱਤਾ। ਉਸ ਨੂੰ 33 ਮਹੀਨਿਆਂ ਦੀ ਕੈਦ ਅਤੇ 7,500 ਡਾਲਰ ਦਾ ਜੁਰਮਾਨਾ ਕੀਤਾ ਗਿਆ । ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਸ ਨੂੰ ਤਿੰਨ ਸਾਲ ਨਿਗਰਾਨੀ ਹੇਠ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਉਹ ਬਾਰਨੇਸਵਿਲੇ, ਜਾਰਜੀਆ ਦਾ ਵਸਨੀਕ ਹੈ। ਟ੍ਰੈਵਿਸ ਬਾਲ ਨੂੰ ਮੱਧ ਜਾਰਜੀਆ ਜ਼ਿਲ੍ਹੇ ਦੇ ਮੁੱਖ ਜੱਜ ਮਾਰਕ ਟ੍ਰੇਡਵੈਲ ਨੇ ਦੋਸ਼ੀ ਠਹਿਰਾਇਆ।