ਜੋਅ ਬਾਈਡਨ ਨੇ ਕਿਹਾ, ਅਮਰੀਕਾ ਵਿਚ ਕੋਰੋਨਾ ਖਤਮ ਪਰ ਅੰਕੜਿਆਂ ਵਿਚ ਰੋਜ਼ਾਨਾ ਮਰ ਰਹੇ 400 ਲੋਕ

ਨਿਊਯਾਰਕ, 20 ਸਤੰਬਰ, ਹ.ਬ. : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਕਹਿਣਾ ਹੈ ਕਿ ਕੋਵਿਡ-19 ਦਾ ਪ੍ਰਕੋਪ ਖਤਮ ਹੋ ਗਿਆ ਹੈ। ਉਨ੍ਹਾਂ ਨੇ ਸੀਬੀਐਸ ਦੇ ‘60 ਮਿੰਟ’ ਪ੍ਰੋਗਰਾਮ ਦੌਰਾਨ ਅਜਿਹੀ ਵੱਡੀ ਗੱਲ ਕਹੀ। ਕੋਵਿਡ ਮਹਾਮਾਰੀ ’ਤੇ ਇਕ ਸਵਾਲ ਦੇ ਜਵਾਬ ’ਚ ਜੋਅ ਬਾਈਡਨ ਨੇ ਕਿਹਾ, ਮਹਾਮਾਰੀ ਖਤਮ ਹੋ ਗਈ ਹੈ। ਸਾਨੂੰ ਅਜੇ ਵੀ ਕੋਵਿਡ ਨਾਲ ਸਮੱਸਿਆ ਹੈ। ਅਸੀਂ ਅਜੇ ਵੀ ਇਸ ’ਤੇ ਬਹੁਤ ਕੰਮ ਕਰ ਰਹੇ ਹਾਂ, ਪਰ ਦੇਸ਼ ਤੋਂ ਕੋਰੋਨਾ ਮਹਾਂਮਾਰੀ ਦਾ ਖਾਤਮਾ ਹੋ ਗਿਆ ਹੈ। ਇਸ ਦੇ ਨਾਲ ਹੀ ਰਿਪੋਰਟ ਮੁਤਾਬਕ ਦੇਸ਼ ’ਚ ਮਹਾਮਾਰੀ ਕਾਰਨ ਹਰ ਰੋਜ਼ 400 ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ ’ਚ ਜੋਅ ਬਾਈਡਨ ਦੇ ਇਸ ਐਲਾਨ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ। ਜੋਅ ਬਾਈਡਨ ਨੇ ਡੈਟ੍ਰੋਇਟ ਵਿੱਚ ਆਟੋ ਸ਼ੋਅ ਵਿੱਚ ਇੱਕ ਇੰਟਰਵਿਊ ਦੌਰਾਨ, ਸਮਾਗਮ ਵਿੱਚ ਭੀੜ ਦਾ ਹਵਾਲਾ ਦਿੰਦੇ ਹੋਏ ਇਹ ਟਿੱਪਣੀ ਕੀਤੀ। ਉਸ ਨੇ ਇੰਟਰਵਿਊ ਦੌਰਾਨ ਕਿਹਾ ਕਿ, ਜੇਕਰ ਤੁਸੀਂ ਦੇਖਿਆ, ਕਿਸੇ ਨੇ ਮਾਸਕ ਨਹੀਂ ਪਾਇਆ ਹੋਇਆ ਹੈ। ਹਰ ਕਿਸੇ ਦੀ ਹਾਲਤ ਬਹੁਤ ਚੰਗੀ ਲੱਗ ਰਹੀ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਬਦਲ ਰਿਹਾ ਹੈ, ਕੋਰੋਨਾ ਹੁਣ ਦੇਸ਼ ਤੋਂ ਬਾਹਰ ਹੈ। ਵਾਸ਼ਿੰਗਟਨ ਪੋਸਟ ਦੀ ਸੱਤ ਦਿਨਾਂ ਦੀ ਰਿਪੋਰਟ ਦੇ ਅਨੁਸਾਰ, ਅਮਰੀਕਾ ਵਿੱਚ ਕੋਵਿਡ ਨਾਲ ਇੱਕ ਦਿਨ ਵਿੱਚ ਲਗਭਗ 400 ਲੋਕਾਂ ਦੀ ਮੌਤ ਹੋ ਰਹੀ ਹੈ। 30 ਹਜ਼ਾਰ ਤੋਂ ਵੱਧ ਲੋਕ ਹਸਪਤਾਲ ਵਿੱਚ ਦਾਖ਼ਲ ਹਨ। ਤੁਹਾਨੂੰ ਦੱਸ ਦੇਈਏ ਕਿ ਜੁਲਾਈ ਦੇ ਸ਼ੁਰੂ ਵਿੱਚ ਲੱਛਣ ਪਾਏ ਜਾਣ ਤੋਂ ਬਾਅਦ ਜੋਅ ਬਾਈਡਨ ਨੂੰ ਦੋ ਹਫ਼ਤਿਆਂ ਲਈ ਵ੍ਹਾਈਟ ਹਾਊਸ ਵਿੱਚ ਕੁਆਰੰਟੀਨ ਕੀਤਾ ਗਿਆ ਸੀ। ਉਸ ਦੀ ਪਤਨੀ ਜਿਲ ਨੂੰ ਅਗਸਤ ਵਿੱਚ ਲਾਗ ਲੱਗ ਗਈ ਸੀ।

Video Ad
Video Ad