ਜੜ੍ਹ ਤੋਂ ਖਤਮ ਕਰਾਂਗੇ ਨਕਸਲਵਾਦ : ਅਮਿਤ ਸ਼ਾਹ

ਰਾਏਪੁਰ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬੀਤੇ ਦਿਨ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਬੀਜਾਪੁਰ ਅਤੇ ਸੁਕਮਾ ਜ਼ਿਲ੍ਹੇ ਦੀ ਸਰਹੱਦ ’ਤੇ 22 ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਨੂੰ 400 ਤੋਂ ਵੱਧ ਨਕਸਲੀਆਂ ਨੇ ਅੰਜਾਮ ਦਿੱਤਾ ਸੀ। ਘਟਨਾ ਤੋਂ ਬਾਅਦ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਗਦਲਪੁਰ, ਬੀਜਾਪੁਰ ਅਤੇ ਰਾਏਪੁਰ ਦਾ ਦੌਰਾ ਕਰ ਰਹੇ ਹਨ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੁਕਮਾ-ਬੀਜਾਪੁਰ ਬਾਰਡਰ ’ਤੇ ਹੋਏ ਨਕਸਲੀ ਹਮਲੇ ਵਿਚ ਜਾਨ ਗਵਾਉਣ ਵਾਲੇ 14 ਸੁਰੱਖਿਆ ਕਰਮੀਆਂ ਨੂੰ ਜਗਦਲਪੁਰ ਵਿਚ ਸ਼ਰਧਾਂਜਲੀ ਦਿੱਤੀ। ਸਰਕਾਰੀ ਸੂਤਰਾਂ ਅਨੁਸਾਰ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਗ੍ਰਹਿ ਮੰਤਰੀ ਉੱਚ ਅਧਿਕਾਰੀਆਂ ਨਾਲ ਬੈਠਕ ਕਰਨਗੇ। ਇਸ ਤੋਂ ਬਾਅਦ ਉਹ ਹਮਲੇ ਵਿਚ ਜ਼ਖਮੀ ਹੋਏ ਜਵਾਨਾਂ ਨਾਲ ਮੁਲਾਕਾਤ ਲਈ ਸੀਆਰਪੀਐਫ ਕੈਂਪ ਜਾਣਗੇ। ਦੱਸ ਦਈਏ ਕਿ ਹਮਲੇ ਵਿਚ ਜ਼ਖਮੀ ਹੋਏ 31 ਤੋਂ ਜ਼ਿਆਦਾ ਜਵਾਨਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਤੋਂ ਇਲਾਵਾ ਕਈ ਸਿਆਸੀ ਆਗੂਆਂ ਨੇ ਘਟਨਾ ਨੂੰ ਲੈ ਕੇ ਦੁਖ ਜ਼ਾਹਰ ਕੀਤਾ ਹੈ।

Video Ad
Video Ad