Home ਤਾਜ਼ਾ ਖਬਰਾਂ ਜੰਡਿਆਲਾ ਗੁਰੂ ’ਚ ਬੀਜੇਪੀ ਦੇ ਨੇਤਾ ਨੂੰ ਮਾਰੀ ਗੋਲੀ

ਜੰਡਿਆਲਾ ਗੁਰੂ ’ਚ ਬੀਜੇਪੀ ਦੇ ਨੇਤਾ ਨੂੰ ਮਾਰੀ ਗੋਲੀ

0

ਪ੍ਰਦੇਸ਼ ਭਾਜਪਾ ਐਸਸੀ ਮੋਰਚਾ ਦੇ ਜਨਰਲ ਸਕੱਤਰ ’ਤੇ ਕੀਤਾ ਹਮਲਾ
ਜੰਡਿਆਲਾ ਗੁਰੂ,17 ਅਪ੍ਰੈਲ, ਹ.ਬ. : ਭਾਜਪਾ ਐਸਸੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਗਿੱਲ ਐਤਵਾਰ ਰਾਤ ਗੋਲੀਬਾਰੀ ਨਾਲ ਜ਼ਖਮੀ ਹੋ ਗਏ। ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਐਸਪੀ ਜੁਗਰਾਜ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਬਲਵਿੰਦਰ ਗਿੱਲ ਨੂੰ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ, ਬਲਵਿੰਦਰ ਗਿੱਲ ਐਤਵਾਰ ਰਾਤ ਆਪਣੇ ਘਰ ਆਰਾਮ ਕਰ ਰਿਹਾ ਸੀ। ਇਸ ਦੌਰਾਨ ਬਾਈਕ ਸਵਾਰ ਦੋ ਨੌਜਵਾਨ ਉਸ ਦੇ ਘਰ ਦੇ ਬਾਹਰ ਪੁੱਜੇ ਮੁਲਜ਼ਮਾਂ ਨੇ ਘੰਟੀ ਵਜਾਈ ਤਾਂ ਜਿਵੇਂ ਹੀ ਭਾਜਪਾ ਆਗੂ ਬਲਵਿੰਦਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਨੌਜਵਾਨ ਨੇ ਉਸ ’ਤੇ ਗੋਲੀ ਚਲਾ ਦਿੱਤੀ। ਦੱਸਿਆ ਗਿਆ ਹੈ ਕਿ ਗੋਲ਼ੀ ਜਬਾੜੇ ’ਚੋਂ ਲੰਘੀ ਹੈ। ਹਮਲੇ ਤੋਂ ਬਾਅਦ ਦੋਵੇਂ ਮੁਲਜ਼ਮ ਬਾਈਕ ’ਤੇ ਫ਼ਰਾਰ ਹੋ ਗਏ। ਫਾਇਰਿੰਗ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਅਤੇ ਆਸਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਭਾਜਪਾ ਆਗੂ ਨੂੰ ਕਿਸੇ ਤਰ੍ਹਾਂ ਹਸਪਤਾਲ ਪਹੁੰਚਾਇਆ ਗਿਆ। ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਗੋਲੀ ਚਲਾਉਣ ਵਾਲੇ ਲੋਕਾਂ ਦਾ ਪਤਾ ਲੱਗ ਸਕੇ। ਐਸਐਸਪੀ ਸਤਿੰਦਰ ਸਿੰਘ ਅਤੇ ਐਸਪੀ ਜੁਗਰਾਜ ਸਿਘੰ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਖੰਗਾਲੀ। ਇਸ ਵਿਚ ਹਮਲਾਵਰ ਘਰ ਦਾ ਦਰਵਾਜ਼ਾ ਖੋਲ੍ਹ ਕੇ ਪੌੜੀਆਂ ਉਪਰ ਆਉਂਦਾ ਦਿਖ ਰਿਹਾ ਹੈ। ਫਿਰ ਕਰੀਬ ਦੋ ਮਿੰਟ ਬਾਅਦ ਗੋਲੀ ਮਾਰ ਕੇ ਪੈਦਲ ਹੀ ਭੱਜਦਾ ਦਿਖ ਰਿਹਾ ਹੈ। ਮਨਜੀਤ ਨੇ ਦੱਸਿਆ ਕਿ ਹਮਲਾਵਰ ਨੇ ਘਰ ਵਿਚ ਵੜਨ ਤੋਂ ਬਾਅਦ ਸਭ ਤੋਂ ਪਹਿਲਾਂ ਬੇਟੀ ਜੈਸਮੀਨ ਤੋਂ ਪੁਛਿਆ ਕਿ ਬਲਵਿੰਦਰ ਕਿੱਥੇ ਹੈ? ਬੇਟੀ ਨੇ ਉਨ੍ਹਾਂ ਅਵਾਜ਼ ਲਗਾਈ ਕਿ ਪਾਪਾ ਆਪ ਨੂੰ ਕੋਈ ਮਿਲਣ ਆਇਆ ਹੈ। ਉਹ ਉਸ ਸਮੇਂ ਦੀਵਾਨ ’ਤੇ ਪਏ ਸੀ। ਬੇਟੀ ਦੀ ਆਵਾਜ਼ ਸੁਣ ਕੇ ਉਨ੍ਹਾਂ ਨੇ ਅਜੇ ਅਪਣਾ ਮੂੰਹ ਬਾਹਰ ਵੱਲ ਹੀ ਕੀਤਾ ਸੀ ਕਿ ਹਮਲਾਵਰ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਜੋ ਉਨ੍ਹਾਂ ਦੇ ਜਬਾੜੇ ਵਿਚ ਲੱਗੀ