Home ਤਾਜ਼ਾ ਖਬਰਾਂ ਜੰਮੂ ਕਸ਼ਮੀਰ : ਸੀਆਰਪੀਐਫ ‘ਤੇ ਅੱਤਵਾਦੀਆਂ ਨੇ ਕੀਤੀ ਗੋਲੀਬਾਰੀ, 1 ਜਵਾਨ ਸ਼ਹੀਦ, 3 ਜ਼ਖ਼ਮੀ

ਜੰਮੂ ਕਸ਼ਮੀਰ : ਸੀਆਰਪੀਐਫ ‘ਤੇ ਅੱਤਵਾਦੀਆਂ ਨੇ ਕੀਤੀ ਗੋਲੀਬਾਰੀ, 1 ਜਵਾਨ ਸ਼ਹੀਦ, 3 ਜ਼ਖ਼ਮੀ

0
ਜੰਮੂ ਕਸ਼ਮੀਰ : ਸੀਆਰਪੀਐਫ ‘ਤੇ ਅੱਤਵਾਦੀਆਂ ਨੇ ਕੀਤੀ ਗੋਲੀਬਾਰੀ, 1 ਜਵਾਨ ਸ਼ਹੀਦ, 3 ਜ਼ਖ਼ਮੀ

ਸ੍ਰੀਨਗਰ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਜੰਮੂ-ਕਸ਼ਮੀਰ ‘ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਵੀਰਵਾਰ ਨੂੰ ਸੀਆਰਪੀਐਫ਼ ਦੀ ਗਸ਼ਤ ਪਾਰਟੀ ‘ਤੇ ਗੋਲੀਆਂ ਚਲਾਈਆਂ। ਹਮਲਾ ਸ੍ਰੀਨਗਰ ਦੇ ਬਾਹਰੀ ਹਿੱਸੇ ‘ਚ ਲਾਵੇਪੋਰਾ ਵਿਖੇ ਕੀਤਾ ਗਿਆ। ਹਮਲੇ ‘ਚ ਇਕ ਜਵਾਨ ਸ਼ਹੀਦ ਹੋ ਗਿਆ।
ਆਈ.ਜੀ. ਕਸ਼ਮੀਰ ਵਿਜੇ ਕੁਮਾਰ ਅਨੁਸਾਰ ਅੱਤਵਾਦੀ ਹਮਲੇ ‘ਚ 3 ਜਵਾਨ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ ਪਿੱਛੇ ਲਸ਼ਕਰ-ਏ-ਤੋਇਬਾ ਦਾ ਹੱਥ ਹੈ। ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਅੱਤਵਾਦੀਆਂ ਨੂੰ ਫੜਨ ਲਈ ਪੂਰੇ ਇਲਾਕੇ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਬੀਤੀ 14 ਮਾਰਚ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ 14 ਮਾਰਚ ਨੂੰ ਮੁਕਾਬਲਾ ਹੋਇਆ ਸੀ। ਇਸ ‘ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਸੀ। ਇਹ ਕਾਰਵਾਈ ਸ਼ੌਪੀਆਂ ਦੇ ਰਾਵਲਪੋਰਾ ਖੇਤਰ ‘ਚ ਰਾਤ ਭਰ ਕੀਤੀ ਗਈ। ਇਸ ਤੋਂ ਬਾਅਦ ਅਗਲੇ ਦਿਨ ਐਤਵਾਰ ਨੂੰ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਜਹਾਂਗੀਰ ਅਹਿਮਦ ਵਾਨੀ ਮਾਰਿਆ ਗਿਆ ਸੀ। ਇਸ ਮੁਕਾਬਲੇ ਵਾਲੀ ਥਾਂ ਤੋਂ ਯੂਐਸਏ ਮੇਡ ਐਮ4 ਕਾਰਬਾਈਨ ਰਾਈਫਲ ਵੀ ਮਿਲੀ ਸੀ। ਇਹ ਰਾਈਫਲ ਯੂਐਸ ਆਰਮੀ ਵੱਲੋਂ ਵੀ ਵਰਤੀ ਜਾਂਦੀ ਹੈ।
ਅੱਤਵਾਦੀ ਅਹਿਮਦ ਵਾਨੀ ਇਸ ਇਲਾਕੇ ‘ਚ ਬੀਤੇ ਸਤੰਬਰ ਮਹੀਨੇ ਤੋਂ ਸਰਗਰਮ ਸੀ। ਇਸ ਤੋਂ ਪਹਿਲਾਂ 13 ਮਾਰਚ ਨੂੰ ਅੱਤਵਾਦੀਆਂ ਨੇ ਪੁਲਿਸ ਚੌਕੀ ਉੱਤੇ ਇਕ ਗ੍ਰੇਨੇਡ ਨਾਲ ਹਮਲਾ ਕੀਤਾ ਸੀ। ਉੱਤਰ ਕਸ਼ਮੀਰ ‘ਚ ਸੋਪੋਰ ਬੱਸ ਅੱਡੇ ਨੇੜੇ ਹੋਏ ਅੱਤਵਾਦੀ ਹਮਲੇ ‘ਚ ਅੱਤਵਾਦੀਆਂ ਦਾ ਨਿਸ਼ਾਨਾ ਖੁੰਝ ਗਿਆ ਸੀ। ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ।