Home ਤਾਜ਼ਾ ਖਬਰਾਂ ਜੰਮੂ ਵਿਚ ਪੁਲ ਤੋਂ ਡਿੱਗੀ ਬਸ, 10 ਮੌਤਾਂ

ਜੰਮੂ ਵਿਚ ਪੁਲ ਤੋਂ ਡਿੱਗੀ ਬਸ, 10 ਮੌਤਾਂ

0


ਸਾਰੇ ਮ੍ਰਿਤਕ ਇੱਕੋ ਪਰਵਾਰ ਦੇ ਦੱਸੇ ਜਾ ਰਹੇ
ਜੰਮੂ, 30 ਮਈ, ਹ.ਬ. : ਜੰਮੂ ਦੇ ਕੱਟੜਾ ਤੋਂ ਕਰੀਬ 15 ਕਿਲੋਮੀਟਰ ਦੂਰ ਝੱਜਰ ਕੋਟਲੀ ਨੇੜੇ ਮੰਗਲਵਾਰ ਸਵੇਰੇ ਇੱਕ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਇਸ ’ਚ 10 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਸਥਾਨਕ ਲੋਕਾਂ, ਸੀਆਰਪੀਐਫ ਅਤੇ ਐਸਡੀਆਰਐਫ ਨੇ ਮੌਕੇ ’ਤੇ ਲੋਕਾਂ ਨੂੰ ਬਚਾਇਆ।
ਇਹ ਬੱਸ ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਜਾ ਰਹੀ ਸੀ। ਇਸ ਵਿੱਚ 75 ਯਾਤਰੀ ਸਵਾਰ ਸਨ। ਸਾਰੇ ਬਿਹਾਰ ਦੇ ਰਹਿਣ ਵਾਲੇ ਸਨ। ਜੰਮੂ ਦੇ ਡਿਪਟੀ ਕਮਿਸ਼ਨਰ ਅਵਨੀ ਲਵਾਸਾ ਨੇ ਦੱਸਿਆ ਕਿ ਇਸ ਹਾਦਸੇ ’ਚ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗੰਭੀਰ ਜ਼ਖ਼ਮੀਆਂ ਨੂੰ ਜੀਐਮਸੀ ਜੰਮੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹੋਰ ਜ਼ਖਮੀਆਂ ਦਾ ਸਥਾਨਕ ਸਿਹਤ ਕੇਂਦਰ ’ਚ ਇਲਾਜ ਚੱਲ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਦਾ ਕਾਰਨ ਬੱਸ ਦੀ ਬ੍ਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਬ੍ਰੇਕ ਫੇਲ ਹੋਣ ਤੋਂ ਬਾਅਦ ਬੱਸ ਬੇਕਾਬੂ ਹੋ ਗਈ ਅਤੇ ਝਝਰ ਕੋਟਲੀ ਪੁਲ ਤੋਂ ਹੇਠਾਂ ਡਿੱਗ ਗਈ। ਸੀਆਰਪੀਐਫ ਦੇ ਅਸਿਸਟੈਂਟ ਕਮਾਂਡੈਂਟ ਅਸ਼ੋਕ ਚੌਧਰੀ ਨੇ ਦੱਸਿਆ ਕਿ ਯਾਤਰੀ ਕੱਟੜਾ ਜਾਂਦੇ ਸਮੇਂ ਸ਼ਾਇਦ ਰਸਤਾ ਭੁੱਲ ਗਏ ਅਤੇ ਇੱਥੇ ਪਹੁੰਚ ਗਏ। ਇਸ ਹਾਦਸੇ ਵਿਚ ਬਚਾਅ ਕਾਰਜਾਂ ਦੇ ਲਈ ਕਰੇਨ ਲਿਆਈ ਗਈ। ਤਾਂ ਜੋ ਇਹ ਦੇਖਿਆ ਜਾ ਸਕੇ ਕਿ ਬੱਸ ਦੇ ਹੇਠਾਂ ਕੋਈ ਫਸਿਆ ਨਹੀਂ ਹੈ।ਜਾਣਕਾਰੀ ਅਨੁਸਾਰ ਸਾਰੇ ਮ੍ਰਿਤਕ ਇੱਕੋ ਪਰਿਵਾਰ ਨਾਲ ਸਬੰਧਤ ਹਨ ਅਤੇ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਦੇ ਰਹਿਣ ਵਾਲੇ ਹਨ। ਉਹ ਘਰੋਂ ਆਪਣੇ ਪੁੱਤਰ ਦੇ ਮੁੰਡਨ ਲਈ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ। ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰ ਜੰਮੂ ਲਈ ਰਵਾਨਾ ਹੋ ਗਏ ਹਨ।