Home ਤਾਜ਼ਾ ਖਬਰਾਂ ਜੱਗੂ ਭਗਵਾਨਪੁਰੀਏ ਨੇ ਗੋਲਡੀ ਬਰਾੜ ਲਈ ਲਿਖੀ ਇੱਕ ਹੋਰ ਨਵੀਂ ਪੋਸਟ

ਜੱਗੂ ਭਗਵਾਨਪੁਰੀਏ ਨੇ ਗੋਲਡੀ ਬਰਾੜ ਲਈ ਲਿਖੀ ਇੱਕ ਹੋਰ ਨਵੀਂ ਪੋਸਟ

0
ਜੱਗੂ ਭਗਵਾਨਪੁਰੀਏ ਨੇ ਗੋਲਡੀ ਬਰਾੜ ਲਈ ਲਿਖੀ ਇੱਕ ਹੋਰ ਨਵੀਂ ਪੋਸਟ

ਅੰਮ੍ਰਿਤਸਰ, 28 ਫ਼ਰਵਰੀ, ਹ.ਬ. : ਪੰਜਾਬ ਦੇ ਤਰਨਤਾਰਲ ਦੀ ਗੋਇੰਦਵਾਲ ਜੇਲ੍ਹ ਵਿਚ ਹੋਈ ਗੈਂਗਵਾਰ ਤੋਂ ਬਾਅਦ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਇੱਕ ਹੋਰ ਪੋਸਟ ਸਾਹਮਣੇ ਆਈ ਹੈ। ਗੈਂਗਸਟਰ ਲਾਰੈਂਸ ਦੀ ਪੋਸਟ ਵਿਚ ਮੁਖਬਰੀ ਦੇ ਜਿਹੜੇ ਇਲਜ਼ਾਮ ਜੱਗੂ ਤੇ ਲਗਾਏ ਗਏ ਸੀ, ਇਸ ਪੋਸਟ ਵਿਚ ਜੱਗੂ ਨੇ ਉਹੀ ਇਲਜ਼ਾਮ ਗੋਲਡੀ ਬਰਾੜ ’ਤੇ ਲਗਾ ਦਿੱਤੇ ਹਨ।
ਜੱਗੂ ਨੇ ਅਪਣੀ ਪੋਸਟ ਵਿਚ ਸਿੱਧੇ ਤੌਰ ’ਤੇ ਗੋਲਡੀ ਨੂੰ ਟਾਰਗੈਟ ਕੀਤਾ ਹੈ। ਜੱਗੂ ਦੀ ਇਸ ਮਾਮਲੇ ਵਿਚ ਇਹ ਦੂਜੀ ਪੋਸਟ ਹੈ। ਇਸ ਪੋਸਟ ਵਿਚ ਦੋਵੇਂ ਗੈਂਗ ਦੇ ਕੰਮ ਕਰਨ ਦੇ ਤਰੀਕਿਆਂ ਦਾ ਵੀ ਜ਼ਿਕਰ ਹੈ। ਇਹ ਦੋ ਗੈਂਗ ਜੋ ਇੱਕ ਦੂਜੇ ਨਾਲ ਇਕੱਠੇ ਹੋ ਕੇ ਕਤਲ ਜਿਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ, ਹੁਣ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਚੁੱਕੇ ਹਨ।
ਸਾਰੇ ਜਾਣਦੇ ਹਨ ਕਿ ਮੁਖਬਰ ਕੌਣ ਹੈ। ਤੁਸੀਂ ਸਵੇਰੇ ਵਾਰਦਾਤ ਕਰਦੇ ਹਨ, ਸ਼ਾਮ ਨੂੰ ਤੁਹਾਡੇ ਬੰਦੇ ਫੜੇ ਜਾਂਦੇ ਹਨ। ਦਿੱਲੀ ਪੁਲਿਸ ਨੂੰ 100 ਬੰਦੇ ਤੁਸੀਂ ਫੜਾ ਦਿੱਤੇ। ਸਾਡੇ 4-4 ਫਰਾਰੀ ਕੱਟ ਕੇ ਫੜੇ ਜਾਂਦੇ ਹਨ, ਤੂਫਾਨ ਵੀ ਸਾਡਾ ਭਰਾ ਸੀ, ਇਹ ਨਹੀਂ ਕਿ ਸਵੇਰੇ ਵਾਰਦਾਤ ਕੀਤੀ ਅਤੇ ਸ਼ਾਮ ਨੂੰ ਫੜਿਆ ਜਾਵੇ।