ਝੜਦੇ ਵਾਲਾਂ ਤੋਂ ਬਚਾਅ ਦੇ ਕੁਝ ਸੌਖੇ ਘਰੇਲੂ ਨੁਸਖੇ

ਵਾਲ਼ ਝੜਨ ਦੀ ਸਮੱਸਿਆ ਆਉਣ ‘ਤੇ ਰੋਜ਼ਾਨਾ ਕੁਝ ਮਿੰਟਾਂ ਲਈ ਸਿਰ ਦੀ ਮਸਾਜ ਕਰਨੀ ਚਾਹੀਦੀ ਹੈ, ਪਰ ਗਿੱਲੇ ਵਾਲਾਂ ‘ਚ ਕੰਘੀ ਕਦੇ ਨਹੀਂ ਕਰਨੀ ਚਾਹੀਦੀ। ਮਸਾਜ ਕਰਨ ਨਾਲ ਖੂਨ ਦਾ ਸੰਚਾਰ ਕੰਟਰੋਲ ਕੰਟਰੋਲ ਹੋਵੇਗਾ। ਸਿਰ ਦੀ ਚਮੜੀ ਦਾ ਸਹੀ ਖੂਨ ਸੰਚਾਰ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਦਾ ਹੈ। ਸਿਰ ਦੀ ਮਸਾਜ ਜੈਤੂਨ ਜਾਂ ਨਾਰੀਅਲ ਤੇਲ ‘ਚ ਦੋ ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਕਰੋ। ਇਕ ਘੰਟੇ ਬਾਅਦ ਸ਼ੈਂਪੂ ਨਾਲ ਵਾਲ ਧੋ ਲਓ। ਗਰਮ ਪਾਣੀ ‘ਚ ਜੈਤੂਨ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾਓ ਅਤੇ ਇਸ ‘ਚ ਦੋ ਮਿੰਟ ਲਈ ਇਕ ਤੌਲੀਆ ਡੁਬੋ ਕੇ ਰੱਖੋ। ਫਿਰ ਉਸੇ ਤੌਲੀਏ ਨਾਲ ਵਾਲਾਂ ਨੂੰ ਢਕ ਲਓ। ਇਹ ਤੁਹਾਡੇ ਵਾਲਾਂ ਲਈ ਕੁਦਰਤੀ ਸਪਾ ਹੋਵੇਗਾ। ਤੁਸੀਂ ਆਪਣੇ ਸਿਰ ਦੀ ਚਮੜੀ ‘ਤੇ ਲਸਣ, ਪਿਆਜ ਜਾਂ ਅਦਰਕ ਦਾ ਰਸ ਲਗਾ ਸਕਦੇ ਹੋ। ਇਸ ਨੂੰ ਸਾਰੀ ਰਾਤ ਲੱਗਾ ਰਹਿਣ ਦਿਓ ਅਤੇ ਸਵੇਰੇ ਚੰਗੀ ਤਰ੍ਹਾਂ ਧੋ ਲਓ। ਵਾਲਾਂ ਨੂੰ ਮਜ਼ਬੂਤ ਰੱਖਣ ਲਈ ਗਿੱਲੇ ਵਾਲਾਂ ‘ਚ ਕੰਘੀ ਨਾ ਕਰਨਾ ਸਭ ਤੋਂ ਬਿਹਤਰ ਉਪਾਅ ਹੈ। ਗਿੱਲੇ ਵਾਲਾਂ ‘ਚ ਕੰਘੀ ਕਰਨ ਨਾਲ ਵਾਲ ਵਧੇਰੇ ਟੁੱਟਦੇ ਹਨ। ਜੇਕਰ ਬਹੁਤੀ ਕਾਹਲੀ ਹੋਵੇ ਤਾਂ ਵੀ ਵਾਲਾਂ ਨੂੰ ਹਲਕੇ ਸੁੱਕਣ ਦਿਓ, ਫਿਰ ਕੰਘੀ ਨਾਲ ਸਵਾਰੋ।

Video Ad
Video Ad