ਟਰੂਡੋ ਨੇ ਕੈਨੇਡਾ ਨੂੰ ਅਮਰੀਕਾ ਪਿੱਛੇ ਦੌੜਨ ਵਾਲਾ ਕੁੱਤਾ ਬਣਾਇਆ : ਚੀਨੀ ਡਿਪਲੋਮੈਟ

ਟੋਰਾਂਟੋ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਅਤੇ ਚੀਨ ਦਰਮਿਆਨ ਰਿਸ਼ਤਿਆਂ ਵਿਚ ਕੁੜੱਤਣ ਹੋਰ ਵਧਦੀ ਨਜ਼ਰ ਆਈ ਜਦੋਂ ਇਕ ਚੀਨੀ ਡਿਪਲੋਮੈਟ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਾਰੇ ਬੇਹੱਦ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਬਰਾਜ਼ੀਲ ਵਿਚ ਚੀਨ ਦੇ ਕੌਂਸਲ ਜਨਰਲ ਲੀ ਯਾਂਗ ਨੇ ਟਰੂਡੋ ਨੂੰ ਇਕ ਛੋਟਾ ਬੱਚਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਨੂੰ ਅਮਰੀਕਾ ਪਿੱਛੇ ਦੌੜਨ ਵਾਲਾ ਕੁੱਤਾ ਬਣਾ ਦਿਤਾ ਹੈ।
ਚੀਨੀ ਡਿਪਲੋਮੈਟ ਨੇ ਦੋਹਾਂ ਮੁਲਕਾਂ ਵਿਚਾਲੇ ਚੱਲ ਰਹੇ ਵਿਵਾਦ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰੀ ਠਹਿਰਾਇਆ। ਯਾਂਗ ਨੇ ਜਸਟਿਨ ਟਰੂਡੋ ਨੂੰ ਸੰਬੋਧਤ ਹੁੰਦਿਆਂ ਕਿਹਾ, ‘‘ਬੱਚੇ, ਤੇਰੀ ਪ੍ਰਾਪਤੀ ਸਿਰਫ਼ ਐਨੀ ਹੈ ਕਿ ਤੂੰ ਚੀਨ ਅਤੇ ਕੈਨੇਡਾ ਦੇ ਦੋਸਤਾਨਾ ਸਬੰਧਾਂ ਨੂੰ ਬਰਬਾਦ ਕਰ ਦਿਤਾ ਹੈ। ਕੈਨੇਡਾ ਨੂੰ ਅਮਰੀਕਾ ਦੇ ਪਿੱਛੇ ਦੌੜਨ ਵਾਲਾ ਕੁੱਤਾ ਬਣਾ ਕੇ ਰੱਖ ਦਿਤਾ ਹੈ।’’

Video Ad
Video Ad