ਟਰੰਪ ਨੇ ਅਪਣੇ ਸਮਰਥਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਕੀਤੀ ਅਪੀਲ

ਵਾਸ਼ਿੰਗਟਨ, 18 ਮਾਰਚ, ਹ.ਬ. : ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਖੁਲ੍ਹ ਕੇ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਲੈ ਕੇ ਜਨਤਕ ਪੱਧਰ ’ਤੇ ਪ੍ਰਤੀਕ੍ਰਿਆ ਦਿੱਤੀ ਹੈ। ਟਰੰਪ ਨੇ ਅਪਣੇ ਸਮਰਥਕਾਂ ਨੂੰ ਵੈਕਸੀਨ ਲੈਣ ਦੇ ਲਈ ਅਪੀਲ ਕੀਤੀ ਹੈ। ਖ਼ਾਸ ਤੌਰ ’ਤੇ ਜਦ ਕੁਝ ਰਿਪਬਲਿਕਨ ਬਾਈਡਨ ਪ੍ਰਸ਼ਾਸਨ ਦੁਆਰਾ ਚਲਾਏ ਗਏ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਨ।
ਫਾਕਸ ਨਿਊਜ਼ ਨਾਲ ਗੱਲਬਾਤ ਵਿਚ ਟਰੰਪ ਨੇ ਕਿਹਾ ਕਿ ਮੈਂ ਇਸ ਨੂੰ ਲੈਣ ਦੇ ਲਈ ਸਲਾਹ ਦੇਵਾਂਗਾ। ਸਾਬਕਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਜਿਹੇ ਬਹੁਤ ਸਾਰੇ ਲੋਕ ਜੋ ਇਸ ਵੈਕਸੀਨ ਨੂੰ ਨਹੀਂ ਲਗਾਉਣਾ ਚਾਹ ਰਹੇ ਅਤੇ ਖ਼ਾਸ ਤੌਰ ’ਤੇ ਅਜਿਹੇ ਜਿਨ੍ਹਾਂ ਨੇ ਮੈਨੂੰ ਵੋਟ ਦਿੱਤੀ ਸੀ, ਮੈਂ ਉਨ੍ਹਾਂ ਇਹ ਕੋਰੋਨਾ ਦਾ ਟੀਕਾ ਲਗਾਉਣ ਦੀ ਸਲਾਹ ਦੇਵਾਂਗਾ।
ਇਹ ਪਹਿਲੀ ਵਾਰ ਹੈ ਜਦ ਟੰਰਪ ਨੇ ਦੇਸ਼ ਵਿਚ ਚਲ ਰਹੇ ਵੈਕਸੀਨੇਸ਼ਨ ਪਲਾਨ ਨੂੰ ਲੈ ਕੇ ਇੰਨੇ ਮੁਖਰ ਹੋ ਕੇ ਪ੍ਰਤੀਕ੍ਰਿਆ ਦਿੱਤੀ ਹੈ। ਟਰੰਪ ਤੋਂ ਇਲਾਵਾ ਹੁਣ ਤੱਕ ਦੇ ਸਾਰ ਮੌਜੂਦ ਸਾਬਕਾ ਰਸ਼ਟਰਪਤੀਆਂ, ਜਾਰਜ ਬੁਸ਼, ਬਿਲ ਕÇਲੰਟਨ ਅਤੇ ਬਰਾਕ ਓਬਾਮਾ ਨੇ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਲੈ ਕੇ ਅਪੀਲ ਕਰ ਚੁੱਕੇ ਹਨ। ਲੇਕਿਨ ਅਜੇ ਤੱਕ ਟਰੰਪ ਅਪਣੇ ਵਿਰੋਧੀ ਬਾਈਡਨ ਦੁਆਰਾ ਸ਼ੁਰੂ ਕੀਤੇ ਗਏ ਪ੍ਰੋਗਰਾਮ ’ਤੇ ਚੁੱਪ ਹੀ ਰਹੇ ਹਨ।
ਅਮਰੀਕਾ ਵਿਚ ਇੱਕ ਵੱਡਾ ਸਮੂਹ ਅਜਿਹਾ ਹੈ ਜੋ ਵੈਕਸੀਨ ਨੂੰ ਲੈ ਕੇ ਸ਼ੱਕ ਕਰਨ ਦੇ ਨਾਲ ਹੀ ਉਸ ਦੇ ਰੋਲਆਊਟ ਨੂੰ ਲੈ ਕੇ ਵਿਰੋਧ ਕਰ ਰਿਹਾ ਹੈ। ਇੱਕ ਪੋਲ ਮੁਤਾਬਕ ਕੋਵਿਡ ਵੈਕਸੀਨ ਤੇ ਸ਼ੱਕ ਕਰਨ ਵਾਲੇ ਲੋਕਾਂ ਵਿਚ ਅਮਰੀਕਾ ਵਿਚ ਰਿਪਬਲਿਕਨ ਸਭ ਤੋਂ ਅੱਗੇ ਹਨ।

Video Ad
Video Ad