ਟਰੱਕ ਦੀ ਟੱਕਰ ਨਾਲ ਲੜਕੀ ਦਾ ਸਿਰ ਧੜ ਨਾਲੋਂ ਹੋਇਆ ਅਲੱਗ

ਖੰਡਵਾ, 31 ਮਾਰਚ, ਹ.ਬ. : ਮੱਧਪ੍ਰਦੇਸ਼ ਦੇ ਇੰੰਦੌਰ-ਇੱਛਾਪੁਰ ਹਾਈਵੇ ’ਤੇ ਹੋਏ ਹਾਦਸੇ ਵਿਚ 11 ਸਾਲਾ ਬੱਚੀ ਤਮੰਨਾ ਦੀ ਗਰਦਨ ਕੱਟ ਗਈ। ਘਟਨਾ ਦੇਸ਼ਗਾਉਂ ਚੌਕੀ ਦੇ ਰੋਸ਼ਿਆ ਫਾਟੇ ਦੇ ਕੋਲ ਹੋਈ। ਬਸ ਵਿਚ ਬੈਠੀ ਬੱਚੀ ਨੇ ਉਲਟੀ ਕਰਨ ਲਈ ਬਸ ਦੀ ਖਿੜਕੀ ਤੋਂ ਗਰਦਨ ਬਾਹਰ ਕੱਢੀ ਸੀ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਦੀ ਟੱਕਰ ਕਾਰਨ ਸਿਰ, ਧੜ ਨਾਲੋਂ ਅਲੱਗ ਹੋ ਗਿਆ। ਇਸ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੇਸਗਾਓਂ ਚੌਕੀ ਇੰਚਾਰਜ ਰਮੇਸ਼ ਗਾਵਲੇ ਨੇ ਦੱਸਿਆ ਕਿ ਪ੍ਰਭਾਤ ਸੇਵਾ ਦੀ ਬੱਸ ਖੰਡਵਾ ਤੋਂ ਮੰਗਲਵਾਰ ਸਵੇਰੇ ਕਰੀਬ 8 ਵਜੇ ਰੋਸ਼ਿਆ ਫਾਟਾ ਅੱਗੇ ਕਸ਼ਮੀਰੀ ਨਾਲੋ ਕੋਲ ਪਹੁੰਚੀ ਕਿ ਸਾਹਮਣੇ ਤੋਂ ਆ ਰਹੇ ਟਰੱਕ ਨੇ ਨਾਲੇ ’ਤੇ ਬੱਸ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਬਸ ਨਾਲ ਰਗੜਦਾ ਹੋਇਆ ਨਿਕਲਿਆ। ਇਸ ਦੌਰਾਨ ਬਸ ਵਿਚ ਡਰਾਈਵਰ ਸੀਟ ਦੇ ਪਿੱਛੇ ਬੈਠੀ ਤਮੰਨਾ ਦਾ ਸਿਰ ਖਿੜਕੀ ਤੋਂ ਬਾਹਰ ਸੀ ਜੋ ਬਸ ਅਤੇ ਟਰੱਕ ਦੇ ਵਿਚਕਾਰ ਆ ਗਿਆ। ਇਸ ਕਾਰਨ ਲੜਕੀ ਦਾ ਸਿਰ ਧੜ ਤੋਂ ਅਲੱਗ ਹੋ ਕੇ ਡਿੱਗ ਪਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਟਰੱਕ ਚਾਲਕ ਖਿਲਾਫ ਕੇਸ ਦਰਜ ਲਿਆ ਹੈ। ਤਮੰਨਾ ਦੀ ਮਾਸੀ ਨੇ ਦੱਸਿਆ ਕਿ ਲੜਕੀ ਖਾਲਾ ਦੇ ਵਿਆਹ ਵਿੱਚ ਆਪਣੀ ਮਾਂ ਅਤੇ ਵੱਡੀ ਭੈਣ ਨਾਲ ਦਤਿਜਾ ਰਹੀ ਸੀ। ਉਸਨੇ ਦੱਸਿਆ ਕਿ ਤਮੰਨਾ ਸਾਈਕਲ ਚਲਾਉਣ ਦੀ ਸ਼ੌਕੀਨ ਸੀ। ਤਮੰਨਾ ਦਾ ਪਰਿਵਾਰ ਖੰਡਵਾ ਦੀ ਬੰਗਾਲੀ ਕਲੋਨੀ ਦੀ ਗਲੀ ਨੰਬਰ 3 ਵਿੱਚ ਰਹਿੰਦਾ ਹੈ। ਪਰਿਵਾਰ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ, ਤਮੰਨਾ ਦਾ ਪਿਤਾ ਹੈਦਰ ਖੇਤੀਬਾੜੀ ਉਤਪਾਦਾਂ ਦੀ ਮਾਰਕੀਟ ਵਿੱਚ ਕੰਮ ਕਰਦਾ ਹੈ ਅਤੇ ਮਾਂ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਦੀ ਹੈ। ਪਰਿਵਾਰ ਅਨੁਸਾਰ ਤਮੰਨਾ ਅਤੇ ਉਸਦੀ ਭੈਣ ਰੂਬੀਨਾ ਇਕੱਠੇ ਸਕੂਲ ਜਾਂਦੀ ਸੀ। ਤਮੰਨਾ ਪਰਦੇਸ਼ੀਪੁਰਾ ਦੇ ਪਾਨੀ ਦਫਤਰ ਸਕੂਲ ਵਿਚ ਛੇਵੀਂ ਜਮਾਤ ਵਿਚ ਪੜ੍ਹ ਰਹੀ ਸੀ। ਇਲਾਕੇ ਦੀਆਂ ਇਹ ਦੋਵੇਂ ਭੈਣਾਂ ਹੀ ਸਕੂਲ ਗਈਆਂ ਸਨ, ਬਾਕੀ ਕੁੜੀਆਂ ਮਦਰੱਸੇ ਵਿਚ ਪੜ੍ਹਦੀਆਂ ਸਨ। ਤਮੰਨਾ ਦੇ ਪਿਤਾ ਉਸ ਨੂੰ ਪੜ੍ਹ-ਲਿਖ ਕੇ ਅਧਿਕਾਰੀ ਬਣਾਉਣਾ ਚਾਹੁੰਦੇ ਸਨ। ਮਾਂ ਵਾਰ ਵਾਰ ਕਹਿੰਦੀ ਰਹੀ ਕਿ ਮੇਰੀ ਧੀ ਦਾ ਸਿਰ ਫੇਰ ਜੋੜ ਦਿਓ, ਉਹ ਕਹਿ ਰਹੀ ਸੀ ਕਿ ਉਸ ਨੂੰ ਉਲਟੀਆਂ ਆ ਰਹੀਆਂ ਸਨ, ਉਸਨੇ ਸਿਰ ਬਾਹਰ ਕੱਢ ਲਿਆ ਤੇ ਫੇਰ ਇਹ ਹਾਦਸਾ ਹੋਇਆ। ਧੀ ਖਿੜਕੀ ਦੇ ਕੋਲ ਹੀ ਚਿਪਕ ਕੇ ਰਹਿ ਗਈ।

Video Ad
Video Ad