ਟਰੱਕ ਦੀ ਲਪੇਟ ਵਿਚ ਆਉਣ ਕਾਰਨ 6 ਲੋਕਾਂ ਦੀ ਹੱਤਿਆ

ਨਾਲੰਦਾ, 29 ਮਾਰਚ, ਹ.ਬ. : ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਤੇਲਹਾਣਾ ਵਿਚ ਹੋਲੀ ਤੋਂ ਪਹਿਲਾਂ ਵੱਡਾ ਹਾਦਸਾ ਹੋ ਗਿਆ। ਏਕਕੰਗਸਰਾਏ ਥਾਣਾ ਖੇਤਰ ਦੇ ਤਾੜਪਰ ਮੁਹੱਲੇ ਵਿਚ ਇੱਕ ਤੇਜ਼ ਰਫਤਾਰ ਟਰੱਕ ਸੜਕ ਨਾਲ ਲੱਗਦੀ ਦੁਕਾਨਾਂ ਵਿਚ ਵੜ ਗਿਆ। ਦੁਕਾਨਾਂ ਵਿਚ ਵੜਨ ਤੋਂ ਪਹਿਲਾਂ ਉਸ ਨੇ ਸੜਕ ਕਿਨਾਰੇ ਸਬਜ਼ੀ ਦੀ ਦੁਕਾਨ ਲਾਉਣ ਵਾਲਿਆਂ ਨੂੰ ਦਰੜਿਆ ਅਤੇ ਅੰਤ ਵਿਚ ਕੰਧ ਨਾਲ ਟਕਰਾ ਕੇ ਰੁਕਣ ਤੋਂ ਪਹਿਲਾਂ ਮਠਿਆਈ ਦੀ ਦੁਕਾਨ ਵਿਚ ਖੜ੍ਹੇ ਲੋਕਾਂ ਨੂੰ ਦਰੜਿਆ। ਹੁਣ ਤੱਕ 6 ਲਾਸ਼ਾਂ ਨੂੰ ਕੱਢਿਆ ਜਦ ਚੁੱਕਾ ਹੈ ਜਦ ਕਿ ਚਸ਼ਮਦੀਦਾਂ ਅਨੁਸਾਰ 8 ਲੋਕ ਹੁਣ ਤੱਕ ਇਸ ਘਟਨਾ ਵਿਚ ਮਾਰੇ ਜਾ ਚੁੱਕੇ ਹਨ। ਘਟਨਾ ਤੋਂ ਬਾਅਦ ਲੋਕਾਂ ਨੇ ਗੁੱਸੇ ਵਿਚ ਆ ਕੇ ਟਰੱਕ ਨੂੰ ਅੱਗ ਲਾ ਹੀ ਦਿੱਤੀ, ਪੁਲਿਸ ਦੇ ਪੁੱਜਣ ’ਤੇ ਪੁਲਿਸ ਵਾਲਿਆਂ ਤੇ ਵੀ ਹਮਲਾ ਕੀਤਾ।
ਗੁੱਸੇ ਵਿਚ ਆਈ ਭੀੜ ਨੇ 50 ਮੀਟਰ ਦੂਰ ਤੇਲਹਾੜਾ ਥਾਣੇ ਵਿਚ ਵੜ ਕੇ ਪੁਲਿਸ ਦੀ ਗੱਡੀਆਂ ਨੂੰ ਅੱਗ ਲਾ ਦਿੱਤੀ। ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਇਸ ਹਾਦਸੇ ਵਿਚ ਛੇ ਲੋਕ ਗੰਭੀਰ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਗੁੱਸੇ ਵਿਚ ਆਈ ਭੀੜ ਨੇ ਘਟਨਾ ਸਥਾਨ ਤੋਂ 50 ਮੀਟਰ ਦੂਰ ਤੇਲਹਾੜਾ ਥਾਣੇ ਵਿਚ ਵੀ ਭੰਨਤੋੜ ਕੀਤੀ। ਥਾਣੇ ਵਿਚ ਖੜ੍ਹੀਆਂ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ। ਲੋਕਾਂ ਨੇ ਸੜਕ ਵੀ ਜਾਮ ਕਰ ਦਿੱਤੀ, ਜਿਸ ਕਾਰਨ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ। ਕਈ ਘੰਟੇ ਤੱਕ ਜਹਾਨਾਬਾਦ-ਬਿਹਾਰਸ਼ਰੀਫ ਹਾਈਵੇ ’ਤੇ ਗੱਡੀਆਂ ਦੀ ਆਵਾਜਾਈ ਸ਼ੁਰੂ ਨਹੀਂ ਹ ੋਸਕੀ।

Video Ad
Video Ad