Home ਤਾਜ਼ਾ ਖਬਰਾਂ ਟਵੀਟ ਕਰਨ ’ਤੇ ਮਹਿਲਾ ਨੂੰ 34 ਸਾਲ ਲਈ ਜੇਲ੍ਹ ਭੇਜਿਆ

ਟਵੀਟ ਕਰਨ ’ਤੇ ਮਹਿਲਾ ਨੂੰ 34 ਸਾਲ ਲਈ ਜੇਲ੍ਹ ਭੇਜਿਆ

0
ਟਵੀਟ ਕਰਨ ’ਤੇ ਮਹਿਲਾ ਨੂੰ 34 ਸਾਲ ਲਈ ਜੇਲ੍ਹ ਭੇਜਿਆ

ਨਵੀਂ ਦਿੱਲੀ, 18 ਅਗਸਤ, ਹ.ਬ. : ਸਾਊਦੀ ਅਰਬ ਦੀ ਸਲਮਾ ਅਲ-ਸ਼ਹਿਬਾਬ ਨੂੰ 34 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਪੂਰੀ ਹੋਣ ਤੋਂ ਬਾਅਦ ਸਲਮਾ ਨੂੰ 34 ਸਾਲ ਦੇ ਟਰੈਵਲ ਬੈਨ ਦਾ ਵੀ ਸਾਹਮਣਾ ਕਰਨਾ ਪਵੇਗਾ। ਸਲਮਾ ਅਲ ਸ਼ਹਿਬਾਬ ਨੇ ਅਪਣੇ ਟਵਿਟਰ ਅਕਾਊਂਟ ਤੋਂ ਸਾਊਦੀ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਕਈ ਟਵੀਟ-ਰੀਟਵੀਟ ਕੀਤੇ ਸੀ। ਸਲਮਾ ਨੇ ਜੇਲ੍ਹ ਵਿਚ ਬੰਦ ਐਕਟੀਵਿਸਟ ਸਣੇ ਕਈ ਹੋਰ ਮਹਿਲਾ ਕਾਰਕੁੰਨਾਂ ਦੀ ਰਿਹਾਈ ਦੀ ਵਕਾਲਤ ਕੀਤੀ ਸੀ। ਡੇਲੀ ਮੇਲ ਮੁਤਾਬਕ ਸਾਊਦੀ ਸਰਕਾਰ ਨੇ ਉਨ੍ਹਾਂ ’ਤੇ ਦੋਸ਼ ਲਾਇਆ ਕਿ ਟਵਿਟਰ ਦੇ ਜ਼ਰੀਏ ਸਲਮਾ ਲੋਕਾਂ ਦੇ ਵਿਚ ਅਸ਼ਾਂਤੀ ਪੈਦਾ ਕਰਨੀ ਚਾਹੁੰਦੀ ਸੀ, ਉਨ੍ਹਾਂ ਦੇ ਟਵੀਟ ਨਾਲ ਰਾਸ਼ਟਰੀ ਸੁਰੱਖਿਆ ਨੁੂੰ ਖ਼ਤਰਾ ਪੈਦਾ ਹੋਇਆ ਸੀ। ਸਾਊਦੀ ਟੈਰਰਿਜ਼ਮ ਕੋਰਟ ਨੇ ਉਨ੍ਹਾਂ 34 ਸਾਲ ਦੀ ਸਜ਼ਾ ਸੁਣਾਈ । ਸਲਮਾ ਦੇ ਦੋ ਬੱਚੇ ਹਨ, ਇਨ੍ਹਾਂ ਵਿਚੋਂ ਇੱਕ ਦੀ ਉਮਰ 4 ਸਾਲ ਅਤੇ ਦੂਜੇ ਦੀ 6 ਸਾਲ ਹੈ। ਪਹਿਲਾਂ ਉਨ੍ਹਾਂ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਸੀ। ਲੇਕਿਨ ਸੋਮਵਾਰ ਨੂੰ ਉਨ੍ਹਾਂ ਦੀ ਸਜ਼ਾ ਸਾਊਦੀ ਟੈਰਰਿਜ਼ਮ ਕੋਰਟ ਨੇ ਵਧਾ ਕੇ 34 ਸਾਲ ਕਰ ਦਿੱਤੀ। ਇੱਕ ਵਾਰ ਸਲਮਾ ਦੀ ਇਹ ਸਜ਼ਾ ਪੂਰੀ ਹੋ ਜਾਵੇਗੀ । ਇਸ ਤੋਂ ਬਾਅਦ 34 ਸਾਲ ਦਾ ਟਰੈਵਲ ਬੈਨ ਵੀ ਲਾਗੂ ਕੀਤਾ ਜਾਵੇਗਾ।