Home ਕਾਰੋਬਾਰ ਟਾਟਾ ਅਤੇ ਰਿਲਾਇੰਸ ਤੋਂ ਬਾਅਦ ਅਡਾਨੀ ਗਰੁੱਪ ਨੇ ਹਾਸਲ ਕੀਤਾ ਇਹ ਖ਼ਾਸ ਮੁਕਾਮ

ਟਾਟਾ ਅਤੇ ਰਿਲਾਇੰਸ ਤੋਂ ਬਾਅਦ ਅਡਾਨੀ ਗਰੁੱਪ ਨੇ ਹਾਸਲ ਕੀਤਾ ਇਹ ਖ਼ਾਸ ਮੁਕਾਮ

0
ਟਾਟਾ ਅਤੇ ਰਿਲਾਇੰਸ ਤੋਂ ਬਾਅਦ ਅਡਾਨੀ ਗਰੁੱਪ ਨੇ ਹਾਸਲ ਕੀਤਾ ਇਹ ਖ਼ਾਸ ਮੁਕਾਮ

ਨਵੀਂ ਦਿੱਲੀ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਨੇ ਇਕ ਵਿਸ਼ੇਸ਼ ਮੁਕਾਮ ਪ੍ਰਾਪਤ ਕੀਤਾ ਹੈ। ਟਾਟਾ ਅਤੇ ਰਿਲਾਇੰਸ ਇੰਡਸਟਰੀਜ਼ ਤੋਂ ਬਾਅਦ 100 ਅਰਬ ਡਾਲਰ ਦਾ ਮਾਰਕੀਟ ਕੈਪ ਹਾਸਲ ਕਰਨ ਵਾਲਾ ਅਡਾਨੀ ਗਰੁੱਪ ਦੇਸ਼ ਦਾ ਤੀਜਾ ਕਾਰੋਬਾਰੀ ਅਦਾਰਾ ਹੈ। ਗਰੁੱਪ ਦੀਆਂ 6 ਸੂਚੀਬੱਧ ਕੰਪਨੀਆਂ ‘ਚੋਂ 4 ਦੇ ਸ਼ੇਅਰ ਮੰਗਲਵਾਰ ਨੂੰ ਆਲ-ਟਾਈਮ ਉੱਚ ਪੱਧਰ ‘ਤੇ ਪਹੁੰਚ ਗਏ ਸਨ।

ਇਸ ਤੋਂ ਪਹਿਲਾਂ ਟਾਟਾ ਪਾਵਰ ਅਤੇ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਗਰੁੱਪ ਨੇ ਇਹ ਪ੍ਰਾਪਤੀ ਹਾਸਲ ਕੀਤੀ ਸੀ। ਟਾਟਾ ਗਰੁੱਪ ਦਾ ਮਾਰਕੀਟ ਕੈਪ ਇਸ ਸਮੇਂ 242 ਬਿਲੀਅਨ ਡਾਲਰ ਹੈ ਅਤੇ ਰਿਲਾਇੰਸ ਗਰੁੱਪ ਦਾ 190 ਬਿਲੀਅਨ ਡਾਲਰ ਹੈ। ਇਸ ਸਮੇਂ ਅਡਾਨੀ ਗਰੁੱਪ ਦੀਆਂ 5 ਕੰਪਨੀਆਂ ਦਾ ਮਾਰਕੀਟ ਕੈਪ 1 ਲੱਖ ਕਰੋੜ ਰੁਪਏ ਤੋਂ ਵੱਧ ਹੈ, ਜਦਕਿ ਅਡਾਨੀ ਪਾਵਰ ਲਿਮਟਿਡ ਦਾ ਮਾਰਕੀਟ ਕੈਪ 38,000 ਕਰੋੜ ਰੁਪਏ ਹੈ।

ਇਸ ਦੇ ਨਾਲ ਹੀ ਅਡਾਨੀ ਗਰੁੱਪ ਦੀਆਂ 6 ਸੂਚੀਬੱਧ ਕੰਪਨੀਆਂ ਦੀ ਕੁਲ ਮਾਰਕੀਟ ਕੈਪ 107 ਅਰਬ ਡਾਲਰ ਪਹੁੰਚ ਗਈ ਹੈ। ਅਡਾਨੀ ਐਂਟਰਪ੍ਰਾਈਜਿਸ, ਅਡਾਨੀ ਪੋਰਟਸ ਐਂਡ ਸਪੈਸ਼ਲ ਜ਼ੋਨ ਲਿਮਟਿਡ, ਅਡਾਨੀ ਟੋਟਲ ਗੈਸ ਅਤੇ ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰ ਆਲ ਟਾਈਮ ਹਾਈ ‘ਤੇ ਪਹੁੰਚ ਗਏ। ਸਭ ਤੋਂ ਵੱਡਾ ਉਛਾਲ ਅਡਾਨੀ ਪੋਰਟਜ਼ ਦੇ ਸ਼ੇਅਰਾਂ ‘ਚ ਵੇਖਣ ਨੂੰ ਮਿਲਿਆ। ਕੰਪਨੀ ਦਾ ਸ਼ੇਅਰ ਬੀਐਸਸੀ ‘ਤੇ 12.84 ਫ਼ੀਸਦੀ ਦੀ ਤੇਜ਼ੀ ਨਾਲ 837.45 ਰੁਪਏ ‘ਤੇ ਬੰਦ ਹੋਇਆ। ਅਡਾਨੀ ਐਂਟਰਪ੍ਰਾਈਜਿਸ ਦੇ ਸ਼ੇਅਰ 7.67 ਫ਼ੀਸਦੀ ਦੀ ਤੇਜ਼ੀ ਨਾਲ 1225.55 ਰੁਪਏ ‘ਤੇ ਬੰਦ ਹੋਏ। ਅਡਾਨੀ ਪਾਵਰ ਦੇ ਸ਼ੇਅਰ ਐਨਐਸਈ ‘ਤੇ 4.96% ਦੀ ਤੇਜ਼ੀ ਨਾਲ 98.40 ਰੁਪਏ ‘ਤੇ ਪਹੁੰਚ ਗਏ।

ਅਡਾਨੀ ਟੋਟਲ ਗੈਸ ਦੇ ਸ਼ੇਅਰ 3.62 ਫੀਸਦੀ ਦੀ ਤੇਜ਼ੀ ਨਾਲ 1206.15 ਰੁਪਏ ‘ਤੇ ਬੰਦ ਹੋਏ। ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰ 1.42 ਫ਼ੀਸਦੀ ਦੀ ਤੇਜ਼ੀ ਨਾਲ 1110.65 ਰੁਪਏ ‘ਤੇ ਪਹੁੰਚ ਗਏ। ਬੀਐਸਸੀ ਸੈਂਸੈਕਸ 42 ਅੰਕਾਂ ਦੇ ਮਾਮੂਲੀ ਵਾਧੇ ਨਾਲ 49201.39 ਫੀਸਦੀ ‘ਤੇ ਬੰਦ ਹੋਇਆ। ਪਿਛਲੇ 6 ਕਾਰੋਬਾਰੀ ਦਿਨਾਂ ‘ਚ ਅਡਾਨੀ ਟੋਟਲ ਗੈਸ ਦਾ ਸਟਾਕ ਲਗਭਗ 40% ਦੀ ਤੇਜ਼ੀ ਨਾਲ ਵਧਿਆ ਹੈ। ਕੰਪਨੀ ਦੀ ਮਾਰਕੀਟ ਕੈਪ 1.33 ਲੱਖ ਕਰੋੜ ਰੁਪਏ ਸੀ। ਅਡਾਨੀ ਗ੍ਰੀਨ ਐਨਰਜੀ ਦੀ ਮਾਰਕੀਟ ਕੈਪ 1.86 ਲੱਖ ਕਰੋੜ ਰੁਪਏ ਹੈ। ਅਡਾਨੀ ਪੋਰਟਸ 1.65 ਲੱਖ ਕਰੋੜ ਰੁਪਏ ਅਤੇ ਅਡਾਨੀ ਐਂਟਰਪ੍ਰਾਈਜਜ ਦਾ ਬਾਜ਼ਾਰ ਕੈਪ ਲਗਭਗ 1.35 ਲੱਖ ਕਰੋੜ ਰੁਪਏ ਹੈ।