ਟਿਕਟ ਕੱਟਣ ਨੂੰ ਲੈ ਕੇ ਡਰਾਈਵਰ-ਕੰਡਕਟਰ ਤੇ ਕੁੜੀ ਦੇ ਘਰ ਵਾਲਿਆਂ ’ਚ ਹੋਈ ਝੜਪ

ਰੋਪੜ, 4 ਅਪ੍ਰੈਲ, ਹ.ਬ. : 1 ਅਪ੍ਰੈਲ ਤੋਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁਫਤ ਬਸ ਸੇਵਾ ਦੇ ਬਾਵਜੂਦ ਟਿਕਟ ਨੂੰ ਲੈ ਕੇ ਬਹਿਸਬਾਜ਼ੀ ਅਤੇ ਹੱਥੋਪਾਈ ਕਰਨ ਦਾ ਮਾਮਲਾ ਸਾਹਮਣੇ ਆਇਆ। ਰੋਪੜ ਦੇ ਪੁਰਾਣੇ ਬਸ ਸਟੈਂਡ ’ਤੇ ਟਿਕਟ ਨੂੰ ਲੈ ਕੇ ਲੜਕੀ ਨੇ ਘਰ ਵਾਲਿਆਂ ਨੂੰ ਬੁਲਾ ਕੇ ਕੰਡਕਟਰ ਦੀ ਕੁੱਟਮਾਰ ਕਰਵਾਈ। ਇਸ ਤੋਂ ਬਾਅਦ ਇੱਥੇ ਇਕੱਠੇ ਹੋਏ ਰੋਡਵੇਜ਼ ਕਰਮਚਾਰੀਆਂ ਅਤੇ ਪ੍ਰਾਈਵੇਟ ਬੱਸਾਂ ਦੇ ਕਰਮਚਾਰੀਆਂ ਨੇ ਲੜਕੀ ਦੇ ਘਰ ਵਾਲਿਆਂ ਨੂੰ ਫੜ ਕੇ ਸੜਕ ਵਿਚਕਾਰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਟਰੈਫਿਕ ਜਾਮ ਹੋ ਗਿਆ। ਬਸ ਡਰਾਈਵਰਾਂ ਨੇ ਸੜਕ ਵਿਚਾਰ ਬੱਸਾਂ ਖੜ੍ਹੀ ਕਰ ਦਿੱਤੀਆਂ। ਇਸ ਲੜਾਈ ਵਿਚ ਦੋਵੇਂ ਧਿਰਾਂ ਦੀ ਪੱਗਾਂ ਲੱਥ ਗਈਆਂ। ਮਾਮਲਾ ਪੁਲਿਸ ਦੇ ਆਉਣ ਤੋ ਬਾਅਦ ਸ਼ਾਂਤ ਹੋਇਆ। ਪੁਲਿਸ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਰਾਜ਼ੀਨਾਮਾ ਕਰਵਾ ਦਿੱਤਾ। ਲੜਕੀ ਦੇ ਪਿਤਾ ਖਵਾਸਪੁਰਾ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਬੀਐਸਸੀ ਨਰਸਿੰਗ ਕਾਲਜ ਪਟਿਆਲਾ ਦੀ ਵਿਦਿਆਰਥਣ ਹੈ। ਉਹ ਰੋਪੜ ਡਿੱਪੂ ਦੀ ਪੰਜਾਬ ਰੋਡਵੇਜ਼ ਰਾਹੀਂ ਪਟਿਆਲਾ ਤੋਂ ਰੋਪੜ ਆ ਰਹੀ ਸੀ। ਕੰਡਕਟਰ ਨੇ ਉਸ ਕੋਲੋਂ Îਟਿਕਟ ਮੰਗੀ ਤਾਂ ਉਸ ਨੇ ਆਧਾਰ ਕਾਰਡ ਦਿਖਾਇਆ। ਲੇਕਿਨ ਕੰਡਕਟਰ ਨੇ ਉਸ ਕੋਲੋਂ ਪੈਸੇ ਲੈ ਕੇ ਟਿਕਟ ਕੱਟ ਦਿੱਤੀ। ਇਸ ਤੋਂ ਬਾਅਦ ਲੜਕੀ ਨੇ ਰੋਪੜ ਪੁੱਜਦੇ ਹੀ ਘਰ ਵਾਲਿਆਂ ਨੂੰ ਫੋਨ ਕਰਕੇ ਬੁਲਾ ਲਿਆ। ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ।

Video Ad
Video Ad