ਟਿਕਰੀ ਬਾਰਡਰ ’ਤੇ ਪੰਜਾਬ ਦੇ ਕਿਸਾਨ ਹਾਕਮ ਸਿੰਘ ਦੀ ਹੱਤਿਆ ਦਾ ਹੋਇਆ ਖੁਲਾਸਾ

ਭਾਬੀ ਨੇ ਹੀ ਅਪਣੇ ਪ੍ਰੇਮੀ ਕੋਲੋਂ ਕਰਵਾਇਆ ਸੀ ਦਿਓਰ ਦਾ ਕਤਲ
ਬਹਾਦਰਗੜ੍ਹ, 6 ਅਪ੍ਰੈਲ, ਹ.ਬ. : ਹਰਿਆਣਾ ਦੇ ਟਿਕਰੀ ਬਾਰਡਰ ’ਤੇ ਪੰਜਾਬ ਦੇ ਕਿਸਾਨ ਹਾਕਮ ਸਿੰਘ ਦੀ ਹੱਤਿਆ ਦਾ ਖੁਲਾਸਾ ਹੋ ਗਿਆ ਹੈ। ਹੱਤਿਆ ਦਾ ਪਰਚਾ ਦਰਜ ਕਰਾਉਣ ਵਾਲੀ ਭਾਬੀ ਨੇ ਹੀ ਅਪਣੇ ਪ੍ਰੇਮੀ ਦੇ ਹੱਥੀ ਦਿਓਰ ਦਾ ਕਤਲ ਕਰਾਇਆ ਸੀ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਮੁਲਜ਼ਮਾਂ ਦੀ ਪਛਾਣ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਲੋਪੋ ਪਿੰਡ ਨਿਵਾਸੀ ਕੁਲਵੰਤ ਅਤੇ ਬਠਿੰਡਾ ਦੇ ਪਿੰਡ ਪੱਟੀ ਨਿਵਾਸੀ ਕਰਮਜੀਤ ਦੇ ਰੂਪ ਵਿਚ ਹੋਈ ਸੀ।
25 ਮਾਰਚ ਦੇਰ ਸ਼ਾਮ ਨੂੰ ਸੈਕਟਰ ਬਾਈਪਾਸ ਸਥਿਤ ਨਵੇਂ ਬਸ ਅੱਡੇ ਦੇ ਪਿੱਛੇ ਖੇਤਾਂ ਵਿਚ ਅੰਦੋਲਨਕਾਰੀ ਕਿਸਾਨ ਦੀ ਲਾਸ਼ ਮਿਲੀ ਸੀ। ਗਲ਼ਾ ਰੇਤ ਕੇ ਹੱਤਿਆ ਕੀਤੀ ਗਈ ਸੀ। ਕੱਪੜਿਆਂ ਵਿਚ ਮਿਲੇ ਆਧਾਰ ਕਾਰਡ ਨਾਲ ਉਸ ਦੀ ਪਛਾਣ ਕਰੀਬ 61 ਸਾਲਾ ਹਾਕਮ ਸਿੰਘ ਨਿਵਾਸੀ ਬਠਿੰਡਾ ਦੇ ਰੂਪ ਵਿਚ ਹੋਈ ਸੀ। ਅਗਲੇ ਦਿਨ 26 ਮਾਰਚ ਨੂੰ ਭਾਬੀ ਕਰਮਜੀਤ ਨੇ ਆ ਕੇ ਬਿਆਨ ਦਿੱਤੇ ਸੀ। ਤਦ ਹੱਤਿਆ ਦਾ ਕੇਸ ਦਰਜ ਹੋਇਆ ਸੀ।
ਜਾਂਚ ਅੱਗੇ ਵਧੀ ਤਾਂ ਸ਼ੱਕ ਦੀ ਸੂਈ ਹਾਕਮ ਦੀ ਭਾਬੀ ਕਰਮਜੀਤ ’ਤੇ ਜਾ ਕੇ ਟਿਕੀ। ਇਸ ਸਬੰਧੀ ਪੁਲਿਸ ਨੇ ਇੱਕ ਮੁਲਜ਼ਮ ਮੋਗਾ ਨਿਵਾਸੀ ਕੁਲਵੰਤ ਨੂੰ ਬਹਾਦਰਗੜ੍ਹ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ। ਪੁਛਗਿੱਛ ਵਿਚ ਉਸ ਨੇ ਵਾਰਦਾਤ ਕਬੂਲੀ। ਉਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਵਾਰਦਾਤ ਵਿਚ ਵਰਤੇ ਚਾਕੂ ਨੂੰ ਬਰਾਮਦ ਕਰ ਲਿਆ। ਇਸ ਤੋਂ ਬਾਅਦ ਮ੍ਰਿਤਕ ਹਾਕਮ ਸਿੰਘ ਦੀ ਭਾਬੀ ਕਰਮਜੀਤ ਨੂੰ ਪੰਜਾਬ ਤੋਂ ਬਠਿੰਡਾ ਦੇ ਪਿੰਡ ਪੱਟੀ ਤੋਂ ਕਾਬੂ ਕੀਤਾ।
ਜਾਣਕਾਰੀ ਅਨੁਸਾਰ ਕਰਮਜੀਤ ਕੌਰ ਦੀ ਕੁਲਵੰਤ ਨਾਲ ਦੋਸਤੀ ਸੀ। ਦੋਵਾਂ ਦੇ ਸਬੰਧਾਂ ਦੇ ਬਾਰੇ ਵਿਚ ਉਸ ਦੇ ਦਿਓਰ ਹਾਕਮ ਸਿੰਘ ਨੂੰ ਪਤਾ ਚਲ ਗਿਆ ਸੀ। ਇਹੀ ਵਜ੍ਹਾ ਉਸ ਦੀ ਹੱਤਿਅ ਦਾ ਕਾਰਨ ਬਣ ਗਈ। ਕਰਮਜੀਤ ਨੇ ਹਾਕਮ ਸਿੰਘ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ। ਇਸ ਦੇ ਲਈ ਉਸ ਨੇ ਅਪਣੇ ਪ੍ਰੇਮੀ ਕੁਲਵੰਤ ਨੂੰ ਉਕਸਾਇਆ, ਉਸ ’ਤੇ ਦਬਾਅ ਬਣਾÇÎੲਆ। ਹਾਕਮ ਕਿਸਾਨ ਅੰਦੋਲਨ ਨਾਲ ਲਗਾਤਾਰ ਜੁੜਿਆ ਹੋਇਆ ਸੀ। ਲੇਕਿਨ ਫੇਰ ਵਾਪਸ ਪਿੰਡ ਚਲਾ ਗਿਆ। 25 ਮਾਰਚ ਨੂੰ ਉਸ ਦੇ ਨਾਲ ਕੁਲਵੰਤ ਵੀ ਅੋਂਦਲਨ ਵਿਚ ਆ ਗਿਆ ਸੀ। ਦੁਪਹਿਰ ਨੂੰ ਇੱਥੇ ਆਉਂਦੇ ਹੀ ਕੁਲਵੰਤ ਨੇ ਹਾਕਮ ਸਿੰਘ ਨੂੰ ਸ਼ਰਾਬ ਪਿਲਾਈ ਅਤੇ ਮੌਕਾ ਮਿਲਦੇ ਹੀ ਉਸ ਦਾ ਗਲ਼ਾ ਰੇਤ ਦਿੱਤਾ।
ਬਹਾਦਰਗੜ੍ਹ ਥਾਣੇ ਦੇ ਇੰਸਪੈਕਟਰ ਵਿਜੇ ਕੁਮਾਰ ਨੇ ਕਿਹਾ ਕਿ ਹੱÎਤਿਆ ਦੇ ਇਸ ਮਾਮਲੇ ਵਿਚ ਸੀਆਈਏ, ਸਾਈਬਰ ਸਣੇ ਕਈ ਟੀਮਾਂ ਨੇ ਜਾਂਚ ਕੀਤੀ ਸੀ। ਮੁਲਜ਼ਮ ਕਰਮਜੀਤ ਦੇ ਕਹਿਣ ’ਤੇ ਕੁਲਵੰਤ ਨੇ ਹਾਕਮ ਸਿੰਘ ਦੀ ਹੱÎਤਿਆ ਕੀਤੀ ਸੀ। ਦੋਵੇਂ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਹਨ।

Video Ad
Video Ad