Home ਭਾਰਤ ਟਿਕਰੀ ਬਾਰਡਰ ’ਤੇ ਬਠਿੰਡਾ ਦੇ ਕਿਸਾਨ ਦਾ ਕਤਲ

ਟਿਕਰੀ ਬਾਰਡਰ ’ਤੇ ਬਠਿੰਡਾ ਦੇ ਕਿਸਾਨ ਦਾ ਕਤਲ

0
ਟਿਕਰੀ ਬਾਰਡਰ ’ਤੇ ਬਠਿੰਡਾ ਦੇ ਕਿਸਾਨ ਦਾ ਕਤਲ

ਟਿਕਰੀ ਬਾਰਡਰ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਟਿਕਰੀ ਬਾਰਡਰ ’ਤੇ ਸ਼ੁੱਕਰਵਾਰ ਦੇਰ ਸ਼ਾਮ ਇਕ ਕਿਸਾਨ ਦਾ ਕਤਲ ਕਰ ਦਿਤਾ ਗਿਆ। ਕਿਸਾਨ ਦੀ ਸ਼ਨਾਖ਼ਤ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ 61 ਸਾਲ ਦੇ ਹਾਕਮ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਹਾਕਮ ਸਿੰਘ ਦੀ ਲਾਸ਼ ਖੇਤਾਂ ਵਿਚੋਂ ਮਿਲੀ ਅਤੇ ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ। ਮੁਢਲੇ ਤੌਰ ’ਤੇ ਇਹ ਕਤਲ ਦਾ ਮਾਮਲਾ ਨਜ਼ਰ ਆ ਰਿਹਾ ਹੈ ਪਰ ਮੌਤ ਦੇ ਅਸਲ ਕਾਰਨਾਂ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ। ਹਾਕਮ ਸਿੰਘ ਦੀ ਲਾਸ਼ ਨੂੰ ਬਹਾਦਰਗੜ੍ਹ ਕਸਬੇ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਇਆ ਗਿਆ ਹੈ। ਹਰਿਆਣਾ ਪੁਲਿਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਕਈ ਥਿਊਰੀਆਂ ’ਤੇ ਕੰਮ ਕਰ ਰਹੀ ਹੈ ਅਤੇ ਫ਼ਿਲਹਾਲ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।