Home ਭਾਰਤ ਟੀਆਰਪੀ ਮਾਮਲਾ : ਅਰਨਬ ਗੋਸਵਾਮੀ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਰਾਹਤ

ਟੀਆਰਪੀ ਮਾਮਲਾ : ਅਰਨਬ ਗੋਸਵਾਮੀ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਰਾਹਤ

0
ਟੀਆਰਪੀ ਮਾਮਲਾ : ਅਰਨਬ ਗੋਸਵਾਮੀ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਰਾਹਤ

ਮੁੰਬਈ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਮੁੰਬਈ ਹਾਈ ਕੋਰਟ ਨੇ ਮੁੰਬਈ ਪੁਲਿਸ ਨੂੰ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਦੇ ਮਾਮਲੇ ‘ਚ ਵੱਡਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਜ਼ਰੂਰੀ ਸਮਝਦੀ ਹੈ ਤਾਂ 3 ਦਿਨ ਪਹਿਲਾਂ ਨੋਟਿਸ ਦੇਣਾ ਪਵੇਗਾ। ਰਿਪਬਲਿਕ ਟੀਵੀ ਦੇ ਸੰਪਾਦਕ ਨੂੰ ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਰਾਹਤ ਮਿਲੀ ਹੈ।

ਬੰਬੇ ਹਾਈ ਕੋਰਟ ਦੇ ਇਸ ਆਦੇਸ਼ ਦੇ ਬਾਅਦ ਮੁੰਬਈ ਪੁਲਿਸ ਹੁਣ ਅਰਨਬ ਗੋਸਵਾਮੀ ਨੂੰ ਤੁਰੰਤ ਗ੍ਰਿਫ਼ਤਾਰ ਨਹੀਂ ਕਰ ਸਕੇਗੀ। ਜੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ ਉਨ੍ਹਾਂ ਨੂੰ ਤਿੰਨ ਦਿਨ ਪਹਿਲਾਂ ਨੋਟਿਸ ਜਾਰੀ ਕਰਨਾ ਪਵੇਗਾ। ਇਹ ਹੁਕਮ ਜਸਟਿਸ ਐਸ.ਐਸ. ਸ਼ਿੰਦੇ ਦੀ ਅਗਵਾਈ ਵਾਲੀ ਬੈਂਚ ਨੇ ਦਿੱਤਾ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟੀਆਰਪੀ ਕੇਸ ‘ਚ ਹਾਈ ਕੋਰਟ ਨੇ ਬਹਿਸ ਕੀਤੇ ਬਿਨਾਂ ਕੇਸ ਮੁਲਤਵੀ ਕਰ ਦਿੱਤਾ, ਕਿਉਂਕਿ ਰਿਪਬਲਿਕ ਟੀਵੀ ਦੇ ਵਕੀਲ ਹਰੀਸ਼ ਸਾਲਵੇ ਅਦਾਲਤ ‘ਚ ਪੇਸ਼ ਨਹੀਂ ਹੋ ਸਕੇ ਸਨ ਅਤੇ ਹੋਰ ਸੀਨੀਅਰ ਵਕੀਲ ਵੀ ਕਿਸੇ ਕਾਰਨ ਅਦਾਲਤ ‘ਚ ਨਹੀਂ ਆਏ ਸਨ। ਟੀਆਰਪੀ ਘੁਟਾਲਾ ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਮੁੰਬਈ ਪੁਲਿਸ ਨੂੰ ਵੀ ਫਟਕਾਰ ਲਗਾਈ ਸੀ। ਅਦਾਲਤ ਨੇ ਪੁਲਿਸ ਨੂੰ ਕਿਹਾ ਸੀ ਕਿ ਤਿੰਨ ਮਹੀਨਿਆਂ ਤੋਂ ਜਾਂਚ ਚੱਲ ਰਹੀ ਹੈ, ਉਨ੍ਹਾਂ ਕੋਲ ਰਿਕਾਰਡ ਦਾ ਕੋਈ ਸਬੂਤ ਨਹੀਂ ਹੈ ਤਾਂ ਜੋ ਅਰਨਬ ਗੋਸਵਾਮੀ ਅਤੇ ਏਆਰਜੀ ਆਊਟਲੀਅਰ ਮੀਡੀਆ ਨੂੰ ਟੀਆਰਪੀ ਘੁਟਾਲੇ ‘ਚ ਦੋਸ਼ੀ ਠਹਿਰਾਇਆ ਜਾ ਸਕੇ।

ਦੱਸ ਦੇਈਏ ਕਿ ਪਿਛਲੇ ਸਾਲ ਫਰਜ਼ੀ ਟੀਆਰਪੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ ਨੇ ਇਕ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਕੁਝ ਨਿਊਜ਼ ਚੈਨਲ ਟੀਆਰਪੀ ‘ਚ ਗੜਬੜੀ ਕਰਕੇ ਟੀਵੀ ਇਸ਼ਤਿਹਾਰਾਂ ਤੋਂ ਵੱਧ ਕਮਾਈ ਕਰ ਰਹੇ ਹਨ