Home ਭਾਰਤ ਟੀਐਮਸੀ ਆਗੂ ਦਾ ਵਿਵਾਦਤ ਬਿਆਨ – ਜੇ ਮੁਸਲਮਾਨ ਇਕੱਠੇ ਹੋ ਜਾਣ ਤਾਂ ਉਹ 4 ਨਵੇਂ ਪਾਕਿਸਤਾਨ ਬਣਾ ਸਕਦੇ ਹਨ

ਟੀਐਮਸੀ ਆਗੂ ਦਾ ਵਿਵਾਦਤ ਬਿਆਨ – ਜੇ ਮੁਸਲਮਾਨ ਇਕੱਠੇ ਹੋ ਜਾਣ ਤਾਂ ਉਹ 4 ਨਵੇਂ ਪਾਕਿਸਤਾਨ ਬਣਾ ਸਕਦੇ ਹਨ

0
ਟੀਐਮਸੀ ਆਗੂ ਦਾ ਵਿਵਾਦਤ ਬਿਆਨ – ਜੇ ਮੁਸਲਮਾਨ ਇਕੱਠੇ ਹੋ ਜਾਣ ਤਾਂ ਉਹ 4 ਨਵੇਂ ਪਾਕਿਸਤਾਨ ਬਣਾ ਸਕਦੇ ਹਨ

ਕੋਲਕਾਤਾ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੇਖ ਆਲਮ ਨੇ ਚੋਣ ਪ੍ਰਚਾਰ ਦੌਰਾਨ ਇਕ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਮੁਸਲਿਮ ਵੋਟਰ ਇਕ ਪਾਸੇ ਹੋ ਜਾਣ ਤਾਂ 4 ਨਵੇਂ ਪਾਕਿਸਤਾਨ ਬਣ ਸਕਦੇ ਹਨ। ਪੱਛਮੀ ਬੰਗਾਲ ‘ਚ ਵੋਟਿੰਗ ਦੇ ਪਹਿਲੇ ਗੇੜ ਤੋਂ ਪਹਿਲਾਂ ਸ਼ੇਖ ਆਲਮ ਦੇ ਬਿਆਨ ‘ਤੇ ਭਾਜਪਾ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ।।
ਸ਼ੇਖ ਆਲਮ ਨੇ ਕਿਹਾ, “ਅਸੀਂ 30 ਫ਼ੀਸਦੀ (ਮੁਸਲਮਾਨ) ਹਾਂ ਅਤੇ ਉਹ 70 ਫ਼ੀ ਸਦੀ (ਹਿੰਦੂ) ਹਨ। ਜੇ ਉਹ (ਭਾਜਪਾ) 70 ਫ਼ੀਸਦੀ ਸਮਰਥਨ ਨਾਲ ਸੱਤਾ ‘ਚ ਆਉਣਗੇ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਜੇ ਸਾਡੀ ਮੁਸਲਿਮ ਆਬਾਦੀ ਇਕ ਪਾਸੇ ਹੋ ਜਾਵੇ ਤਾਂ ਅਸੀਂ 4 ਨਵੇਂ ਪਾਕਿਸਤਾਨ ਬਣਾ ਸਕਦੇ ਹਾਂ। 70 ਫ਼ੀਸਦੀ ਆਬਾਦੀ ਕਿੱਥੇ ਜਾਵੇਗੀ?” ਸ਼ੇਖ ਆਲਮ ਨੇ ਬੀਰਭੂਮ ਵਿਧਾਨ ਸਭਾ ਸੀਟ ਦੇ ਬਾਸਾਪਾਰਾ ਦੇ ਨਾਨੂਰ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਵਿਵਾਦਤ ਬਿਆਨ ਦਿੱਤਾ।
ਭਾਜਪਾ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸ਼ੇਖ ਆਲਮ ਦੇ ਬਿਆਨ ਨੂੰ ਟਵੀਟ ਕਰਦਿਆਂ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ, “ਉਹ ਸਪਸ਼ਟ ਤੌਰ ‘ਤੇ ਮਮਤਾ ਬੈਨਰਜੀ ਪ੍ਰਤੀ ਆਪਣੀ ਵਫ਼ਾਦਾਰੀ ਰੱਖਦੇ ਹਨ। ਕੀ ਉਹ (ਮਮਤਾ ਬੈਨਰਜੀ) ਇਸ ਦਾ ਸਮਰਥਨ ਕਰਦੀ ਹੈ? ਕੀ ਅਸੀਂ ਬੰਗਾਲ ਨੂੰ ਇਸ ਤਰ੍ਹਾਂ ਵੇਖਣਾ ਚਾਹੁੰਦੇ ਹਾਂ?”
ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਕ ਟੀਐਮਸੀ ਆਗੂ ਨੇ ਅਜਿਹਾ ਹੀ ਵਿਵਾਦਪੂਰਨ ਬਿਆਨ ਦਿੱਤਾ ਸੀ। ਮਮਤਾ ਸਰਕਾਰ ਦੇ ਮੰਤਰੀ ਫ਼ਿਰਹਾਦ ਹਕੀਮ ਨੇ ਇਕ ਇਲਾਕੇ ਨੂੰ ਮਿੰਨੀ ਪਾਕਿਸਤਾਨ ਕਹਿ ਦਿੱਤਾ ਸੀ, ਜਿਸ ਕਾਰਨ ਕਾਫ਼ੀ ਹੰਗਾਮਾ ਹੋਇਆ ਸੀ।