ਟੀਐਮਸੀ ਆਗੂ ਦੇ ਘਰੋਂ ਮਿਲੀ ਈਵੀਐਮ, ਚੋਣ ਅਧਿਕਾਰੀ ਮੁਅੱਤਲ

ਕੋਲਕਾਤਾ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮ ਬੰਗਾਲ ‘ਚ ਮੰਗਲਵਾਰ ਨੂੰ ਤੀਜੇ ਗੇੜ ਦੀ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ। ਇਸ ਦੌਰਾਨ ਚੋਣ ਡਿਊਟੀ ‘ਚ ਲੱਗੇ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਉਲਬੇਰੀਆ ‘ਚ ਟੀਐਮਸੀ ਆਗੂ ਦੇ ਘਰ ‘ਚੋਂ ਈਵੀਐਮ ਤੇ ਵੀਵੀਪੈਟ ਮਿਲੀਆਂ ਹਨ। ਇਸ ਮਾਮਲੇ ‘ਚ ਚੋਣ ਕਮੀਸ਼ਨ ਨੇ ਨੇ ਸੈਕਟਰ ਅਧਿਕਾਰੀ ਤਪਨ ਸਰਕਾਰ ਨੂੰ ਮੁਅੱਤਲ ਕਰ ਦਿੱਤਾ ਹੈ।

Video Ad

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਹ ਰਿਜ਼ਰਵ ਈਵੀਐਮ ਤੇ ਵੀਵੀਪੈਟ ਸੀ, ਜਿਸ ਨੂੰ ਹੁਣ ਚੋਣ ਪ੍ਰਕਿਰਿਆ ਤੋਂ ਹਟਾ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਇਹ ਮਾਮਲਾ ਬੰਗਾਲ ਵਿਧਾਨ ਸਭਾ ਸੀਟ ਨੰਬਰ-177 ਦੇ ਸੈਕਟਰ-17 ਦਾ ਹੈ। ਜਿੱਥੇ ਪਿੰਡ ਵਾਸੀਆਂ ਨੇ ਟੀਐਮਸੀ ਆਗੂ ਗੌਤਮ ਘੋਸ਼ ਦੇ ਘਰੋਂ ਈਵੀਐਮ ਅਤੇ 4 ਵੀਵੀਪੈਟ ਮਸ਼ੀਨਾਂ ਬਰਾਮਦ ਕੀਤੀਆਂ।

ਮੁੱਢਲੀ ਜਾਂਚ ‘ਚ ਚੋਣ ਕਮੀਸ਼ਨ ਨੇ ਪਾਇਆ ਕਿ ਸੈਕਟਰ ਅਧਿਕਾਰੀ ਤਪਨ ਸਰਕਾਰ ਰਿਜ਼ਰਵ ਈਵੀਐਮ ਤੇ ਵੀਵੀਪੈਟ ਦੇ ਨਾਲ ਆਪਣੇ ਸੈਕਟਰ ‘ਚ ਮੌਜੂਦ ਸਨ। ਵੋਟਿੰਗ ਤੋਂ ਇਕ ਰਾਤ ਪਹਿਲਾਂ ਉਹ ਆਪਣੇ ਰਿਸ਼ਤੇਦਾਰ ਦੇ ਘਰ ਸੌਣ ਗਏ ਸਨ ਅਤੇ ਮਸ਼ੀਨਾਂ ਵੀ ਆਪਣੇ ਨਾਲ ਲੈ ਗਏ ਸਨ। ਇਹ ਰਿਸ਼ਤੇਦਾਰ ਕੋਈ ਹੋਰ ਨਹੀਂ, ਸਗੋਂ ਟੀਐਮਸੀ ਆਗੂ ਸੀ। ਇੰਨਾ ਹੀ ਨਹੀਂ ਚੋਣ ਕਮੀਸ਼ਨ ਨੇ ਸਖਤ ਕਾਰਵਾਈ ਕਰਦਿਆਂ ਸੈਕਟਰ ਅਧਿਕਾਰੀ ਤਪਨ ਸਰਕਾਰ ਦੇ ਨਾਲ-ਨਾਲ ਪੁਲਿਸ ਦੀ ਪੂਰੀ ਟੁਕੜੀ ਨੂੰ ਮੁਅੱਤਲ ਕਰ ਦਿੱਤਾ ਹੈ।

Video Ad