Home ਤਾਜ਼ਾ ਖਬਰਾਂ ਟੀਐਮਸੀ ਦੇ ਗੁੰਡਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ, 2 ਮਈ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ : ਅਮਿਤ ਸ਼ਾਹ

ਟੀਐਮਸੀ ਦੇ ਗੁੰਡਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ, 2 ਮਈ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ : ਅਮਿਤ ਸ਼ਾਹ

0
ਟੀਐਮਸੀ ਦੇ ਗੁੰਡਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ, 2 ਮਈ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ : ਅਮਿਤ ਸ਼ਾਹ

ਕੋਲਕਾਤਾ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਜ਼ੋਰਦਾਰ ਤਰੀਕੇ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਇਸ ਦੌਰਾਨ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਏਗਰਾ ‘ਚ ਚੋਣ ਰੈਲੀ ਕੀਤੀ। ਅਮਿਤ ਸ਼ਾਹ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਅਤੇ ਮਮਤਾ ਬੈਨਰਜੀ ‘ਤੇ ਜ਼ੋਰਦਾਰ ਨਿਸ਼ਾਨਾ ਸਾਧਿਆ।
ਮਮਤਾ ਬੈਨਰਜੀ ‘ਤੇ ਹਮਲਾ ਕਰਦਿਆਂ ਅਮਿਤ ਸ਼ਾਹ ਨੇ ਕਿਹਾ, “ਮਮਤਾ ਦੀਦੀ ਚਾਹੁੰਦੀ ਹੈ ਕਿ ਉਨ੍ਹਾਂ ਦਾ ਭਤੀਜਾ ਅਗਲਾ ਮੁੱਖ ਮੰਤਰੀ ਬਣੇ। ਇਸ ਦੇ ਉਲਟ ਪੀਐਮ ਨਰਿੰਦਰ ਮੋਦੀ ‘ਸੋਨਾਰ ਬੰਗਲਾ’ ਬਣਾਉਣਾ ਚਾਹੁੰਦੇ ਹਨ।” ਉਨ੍ਹਾਂ ਕਿਹਾ, “ਦੀਦੀ ਨੇ ‘ਮਾਂ, ਮਾਟੀ, ਮਾਨੁਸ਼’ ਦਾ ਨਾਅਰਾ ਦਿੱਤਾ, ਪਰ ਕੀ ਬਦਲਾਵ ਆਇਆ? ਕੀ ਉਹ ਤੁਹਾਨੂੰ ਘੁਸਪੈਠੀਆਂ ਤੋਂ ਮੁਕਤੀ ਦਿਵਾ ਸਕਦਾ ਹੈ? ਅਸੀਂ 5 ਸਾਲ ‘ਚ ਬੰਗਾਲ ਨੂੰ ਘੁਸਪੈਠੀਆਂ ਤੋਂ ਆਜ਼ਾਦ ਕਰਵਾਵਾਂਗੇ।”
ਇਸ ਦੌਰਾਨ ਬੰਗਾਲ ‘ਚ ਹੋਈ ਹਿੰਸਾ ਬਾਰੇ ਗੱਲ ਕਰਦਿਆਂ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਸਾਡੇ 130 ਕਾਰਕੁਨ ਮਾਰੇ ਗਏ। ਟੀਐਮਸੀ ਗੁੰਡਿਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਨੂੰ ਬਖ਼ਸ਼ ਦਿੱਤਾ ਜਾਵੇਗਾ। ਜਦੋਂ 2 ਮਈ ਨੂੰ ਪੱਛਮੀ ਬੰਗਾਲ ‘ਚ ਸਾਡੀ ਸਰਕਾਰ ਸੱਤਾ ‘ਚ ਆਵੇਗੀ ਤਾਂ ਅਸੀਂ ਉਨ੍ਹਾਂ ‘ਤੇ ਕਾਰਵਾਈ ਕਰਾਂਗੇ।”
ਉਨ੍ਹਾਂ ਕਿਹਾ, “ਅਸੀਂ ਫ਼ੈਸਲਾ ਲਿਆ ਹੈ ਕਿ ਅਸੀਂ ਇੱਥੇ ਅਜਿਹੀ ਸਰਕਾਰ ਲਿਆਵਾਂਗੇ, ਜਿਸ ਦੇ ਰਹਿੰਦੇ ਬੰਗਾਲ ਦੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਬੰਗਾਲ ਤੋਂ ਬਾਹਰ ਨਹੀਂ ਜਾਣਾ ਪਵੇਗਾ। ਜਿਹੜੀ ਹਿੰਸਾ ਤੇ ਘੁਸਪੈਠ ਹੋ ਰਹੀ ਹੈ, ਉਸ ਨੂੰ ਵੀ ਰੋਕਣ ਦਾ ਕੰਮ ਭਾਜਪਾ ਦੀ ਸਰਕਾਰ ਕਰੇਗੀ।”
ਮਮਤਾ ਪ੍ਰਸ਼ਾਸਨ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦਿਆਂ ਅਮਿਤ ਸ਼ਾਹ ਨੇ ਕਿਹਾ, “ਇੱਥੇ ਹਰ ਕੰਮ ਲਈ ਕੱਟਮਨੀ ਦੇਣੀ ਪੈਂਦੀ ਹੈ, ਤੋਲਾਬਾਜ਼ੀ ਹੋ ਰਹੀ ਹੈ। ਮਮਤਾ ਦੀਦੀ ਕਹਿੰਦੀ ਹੈ ਕਿ 500 ਰੁਪਏ ਹੀ ਤਾਂ ਲਏ ਹਨ, ਉਸ ਨਾਲ ਕੀ ਹੋਇਆ?”