Home ਤਾਜ਼ਾ ਖਬਰਾਂ ਟੀਕਾ ਲਗਵਾਓ ਮੁਫ਼ਤ ’ਚ ਭੰਗ ਤੇ ਬੀਅਰ ਪਾਓ

ਟੀਕਾ ਲਗਵਾਓ ਮੁਫ਼ਤ ’ਚ ਭੰਗ ਤੇ ਬੀਅਰ ਪਾਓ

0
ਟੀਕਾ ਲਗਵਾਓ ਮੁਫ਼ਤ ’ਚ ਭੰਗ ਤੇ ਬੀਅਰ ਪਾਓ

ਨਵੀਂ ਦਿੱਲੀ, 9 ਅਪੈ੍ਰਲ, ਹ.ਬ. : ਭਾਰਤ ਕੋਰੋਨਾ ਦੀ ਦੂਜੀ ਵੱਡੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਦੁਨੀਆ ਦੇ ਤਮਾਮ ਦੇਸ਼ਾਂ ਵਿਚ ਵੀ ਹਾਲਾਤ ਠੀਕ ਨਹੀਂ ਹਨ। ਮਾਹਰ ਫਿਲਹਾਲ ਵੈਕਸੀਨ ਨੂੰ ਹੀ ਇਸ ਮਹਾਮਾਰੀ ਨੂ ੰਰੋਕਣ ਦਾ ਸਭ ਤੋਂ ਵਧੀਆ ਤਰੀਕਾ ਮੰਨ ਰਹੇ ਹਨ। ਪ੍ਰੰਤੂ ਇਸ ’ਤੇ ਦੁਨੀਆ ਦੋ ਹਿੱਸਿਆਂ ਵਿਚ ਵੰਡੀ ਨਜ਼ਰ ਆ ਰਹੀ ਹੈ।
ਇੱਕ ਪਾਸੇ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਕੋਲ ਕੋਰੋਨਾ ਵੈਕਸੀਨ ਹੀ ਨਹੀਂ ਹੈ ਤੇ ਦੂਜੇ ਪਾਸੇ ਅਜਿਹੇ ਦੇਸ਼ ਹਨ ਜਿੱਥੇ ਕਈ ਤਰ੍ਹਾਂ ਦੀ ਵੈਕਸੀਨ ਮੌਜੂਦ ਹੈ ਪ੍ਰੰਤੂ ਉਥੇ ਦੇ ਲੋਕ ਉਸ ਨੂੰ ਲਗਵਾਉਣ ਵਿਚ ਬਹੁਤੀ ਦਿਲਚਸਪੀ ਨਹੀਂ ਲੈ ਰਹੇ ਹਨ।
ਤਮਾਮ ਦੇਸ਼ਾਂ ਵਿਚ ਸਰਕਾਰ ਅਤੇ ਨਿੱਜੀ ਕੰਪਨੀਆਂ ਲੋਕਾਂ ਨੂੰ ਪ੍ਰੇਰਤ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਆਫਰ ਦੇ ਰਹੀਆਂ ਹਨ। ਜਿਨ੍ਹਾਂ ਵਿਚ ਰੈਸਟੋਰੈਂਟ ਵਿਚ ਮੁਫਤ ਖਾਣਾ, ਬੀਅਰ, ਸ਼ਰਾਬ ਤੋਂ ਲੈ ਕੇ ਭੰਗ ਤੱਕ ਦੇ ਆਫਰ ਸ਼ਾਮਲ ਹਨ।
ਦੂਜੇ ਪਾਸੇ ਚੀਨ ਦੇ ਹੇਨਾਨ ਸੂਬੇ ਦੇ ਇੱਕ ਸ਼ਹਿਰ ਵਿਚ ਸਥਾਨਕ ਸਰਕਾਰ ਨੇ ਟੀਕਾ ਨਾ ਲਗਵਾਉਣ ਵਾਲਿਆਂ ਨੂੰ ਨੌਕਰੀ ਤੋਂ ਕੱਢਣ ਦੀ ਚਿਤਾਵਨੀ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਅਤੇ ਘਰ ਤੱਕ ਖੋਹ ਲੈਣ ਦੀ ਧਮਕੀ ਦੇ ਦਿੱਤੀ ਹੈ।
ਦੱਸਦੇ ਚਲੀਏ ਕਿ ਅਮਰੀਕਾ ਦੇ ਉਹਾਇਓ ਵਿਚ ਮਾਰਕਿਟ ਗਾਰਡਨ ਬਰੂਅਰੀ ਨੇ ਵੈਕਸੀਨ ਲਗਵਾਉਣ ਵਾਲੇ ਪਹਿਲੇ 2021 ਲੋਕਾਂ ਨੂੰ ਮੁਫਤ ਵਿਚ ਬੀਅਰ ਦੇਣ ਦਾ ਆਫਰ ਦਿੱਤਾ ਹੈ। ਇਸੇ ਤਰ੍ਹਾਂ ਮਿਸ਼ੀਗੰਨ ਵਿਚ ਮੈਡੀਕਲ ਮਾਰਿਜੁਆਨਾ ਯਾਨੀ ਕਿ ਭੰਗ ਵੇਚਣ ਵਾਲੀ ਕੰਪਨੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਭੰਗ ਉਪਲਬਧ ਕਰਵਾ ਰਹੀ ਹੈ।
ਅਮਰੀਕਾ ਦੇ ਆਯੋਵਾ, ਮਿਸੌਰੀ, ਵਿਸਕੌਨਸਿਨ, ਮਿਨੇਸੋਟਾ, ਟੈਨੇਸੀ ਅਤੇ ਓਕਲਾਹੋਮਾ ਦੀ ਆਰਕੇਡ ਬਾਰ ਚੇਨ ਵਿਚ ਵੈਕਸੀਨ ਲਗਾਉਣ ਵਾਲਿਆਂ ਨੂੰ 5 ਡਾਲਰ ਦਿੱਤੇ ਜਾ ਰਹੇ ਹਨ।
ਓਹਾਇਉ ਦੇ ਕਵੀਵ ਲੈਂਡ ਵਿਚ ਕਈ ਸਿਨੇਮਾ ਘਰਾਂ ਵਿਚ ਵੈਕਸੀਨੇਸ਼ਨ ਕਾਰਡ ਦਿਖਾਉਣ ’ਤੇ ਮੁਫਤ ਵਿਚ ਪੌਪਕਾਰਨ ਦਿੱਤੇ ਜਾ ਰਹੇ ਹਨ।
ਪੁਰਾਣੀ ਦਿੱਲੀ ਅਤੇ ਕਨਾਟ ਪਲੇਸ ਦੇ ਕਈ ਰੈਸਟੋਰੈਂਟ ਅਤੇ ਹੋਟਲ ਵੈਕਸੀਨ ਲਗਵਾਉਣ ਵਾਲਿਆਂ 25-30 ਫੀਸਦੀ ਤੱਕ ਦੀ ਛੋਟ ਦੇ ਰਹੇ ਹਨ।