ਟੀਵੀ ਪ੍ਰੋਗਰਾਮ ਕਰਦੀ ਦਿਖਾਈ ਦੇਵੇਗੀ ਤੁਲਸੀ ਗਬਾਰਡ

ਤੁਲਸੀ ਗਬਾਰਡ ਫੌਕਸ ਨਿਊਜ਼ ਚੈਨਲ ਨਾਲ ਜੁੜੀ
ਵਾਸ਼ਿੰਗਟਨ, 17 ਨਵੰਬਰ, ਹ.ਬ. : ਸਾਬਕਾ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਫੌਕਸ ਨਿਊਜ਼ ਚੈਨਲ ਨਾਲ ਜੁੜ ਗਈ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਡੈਮੋਕ੍ਰੇਟਿਕ ਪਾਰਟੀ ਛੱਡ ਦਿੱਤੀ ਸੀ। ਇਸ ਦੀ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਤੁਲਸੀ ਗਬਾਰਡ ਨੇ ਅਮਰੀਕੀ ਸੰਸਦ ’ਚ ਪਹਿਲੀ ਹਿੰਦੂ ਸੰਸਦ ਮੈਂਬਰ ਹੋਣ ਦਾ ਮਾਣ ਹਾਸਿਲ ਕੀਤਾ। ਤੁਲਸੀ ਗਬਾਰਡ ਅਗਲੇ ਹਫਤੇ ਤੋਂ ਪ੍ਰੋਗਰਾਮਾਂ ’ਚ ਨਜ਼ਰ ਆਉਣੀ ਸ਼ੁਰੂ ਹੋ ਜਾਵੇਗੀ, ਸਥਾਨਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫੌਕਸ ਨਿਊਜ਼ ਦੇ ਪ੍ਰਤੀਨਿਧੀ ਨੇ ਪੁਸ਼ਟੀ ਕੀਤੀ ਕਿ ਇੱਕ ਡੀਲ ਸਾਈਨ ਹੋ ਗਈ ਅਤੇ ਉਹ ਅਗਲੇ ਹਫਤੇ ਤੋਂ ਸ਼ੋਅ ਵਿੱਚ ਦਿਖਾਈ ਦੇਣੀ ਸ਼ੁਰੂ ਕਰ ਦੇਵੇਗੀ। ਗੇਬਾਰਡ, ਸੰਸਦ ਵਿੱਚ ਪਹਿਲੀ ਹਿੰਦੂ ਅਮਰੀਕੀ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਨਾਲ ਨਜਿੱਠਣ ਨੂੰ ਲੈ ਕੇ ਬਾਈਡਨ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ। ਗਬਾਰਡ ਨੂੰ ਡੈਮੋਕ੍ਰੇਟਿਕ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ, ਰਿਪਬਲਿਕਨ ਸਿਆਸਤਦਾਨਾਂ ਦਾ ਸਮਰਥਨ ਅਤੇ ਪ੍ਰਚਾਰ ਕਰਨ ਤੋਂ ਬਾਅਦ ਅਕਸਰ ਨਿਊਜ਼ ਚੈਨਲਾਂ ’ਤੇ ਮਹਿਮਾਨ ਵਜੋਂ ਦੇਖਿਆ ਜਾਂਦਾ ਸੀ।

Video Ad
Video Ad